ਸਾਇੰਸ ਮਿਸਟ੍ਰੈੱਸ ਗੁਰਮੀਤ ਕੌਰ ਨੂੰ ਸੇਵਾਮੁਕਤੀ ਮੌਕੇ ਸ.ਸ.ਸ.ਸ ਬੁਰਜ ਸਿਧਵਾਂ ਵਿਖੇ ਦਿੱਤੀ ਨਿੱਘੀ ਵਿਦਾਇਗੀ

BTTNEWS
0


ਮਲੋਟ, 5 ਅਪ੍ਰੈਲ  :  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿਧਵਾਂ ਵਿਖੇ ਲੰਮਾ ਸਮਾਂ ਬਤੌਰ ਸਾਇੰਸ ਮਿਸਟ੍ਰੈੱਸ ਵਜੋਂ ਸੇਵਾਵਾਂ ਦੇਣ ਵਾਲੇ ਮੈਡਮ ਸ੍ਰੀਮਤੀ ਗੁਰਮੀਤ ਕੌਰ ਨੂੰ ਪ੍ਰਿੰਸੀਪਲ ਸਰਦਾਰ ਹਰਸ਼ਕਮਲ ਸਿੰਘ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ । ਇਸ ਮੌਕੇ ਇਸ ਸਕੂਲ ਵਿਖੇ ਸੇਵਾਵਾਂ ਦੇ ਚੁੱਕੇ ਅਤੇ ਮੌਜੂਦਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈਕੇਰਾ ਸਰਦਾਰ ਸੁਖਦੇਵ ਸਿੰਘ ਮਠਾੜੂ (ਬੀ.ਐਨ.ਓ), ਹੈੱਡਮਾਸਟਰ ਸ.ਹ.ਸ ਆਧਨੀਆ ਸ੍ਰੀ ਰਮਨ ਮਹਿਤਾ ਅਤੇ ਰਿਟਾ ਪ੍ਰਿੰਸੀਪਲ ਸ੍ਰੀ ਸੰਤ ਰਾਮ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੈਡਮ ਗੁਰਮੀਤ ਕੌਰ ਦੇ ਨਾਲ ਇਸ ਵਿਦਾਇਗੀ ਸਮਾਰੋਹ ਵਿਚ ਉਹਨਾਂ ਦੇ ਜੀਵਨਸਾਥੀ ਸਾਬਕਾ ਵਰੰਟ ਅਫ਼ਸਰ ਹਰਪ੍ਰੀਤ ਸਿੰਘ, ਭਰਾ ਰਣਜੀਤ ਸਿੰਘ ਤੇ ਭਾਬੀ ਹਰਜੀਤ ਕੌਰ, ਜੀਜਾ ਡਾ ਇਕਬਾਲ ਸਿੰਘ ਅਤੇ ਭੈਣ ਰਿਟਾ. ਅਧਿਆਪਕਾ ਮਨਜੀਤ ਕੌਰ ਵੀ ਹਾਜ਼ਰ ਸਨ । ਮੈਡਮ ਗੁਰਮੀਤ ਕੌਰ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦੇ ਹੋਏ ਵੱਖ ਵੱਖ  ਬੁਲਾਰਿਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਆਪਣੀ 30 ਸਾਲ ਦੀ ਸੇਵਾ ਦੌਰਾਨ ਮੈਡਮ ਨੇ ਆਪਣੇ ਵਿਸ਼ੇ ਵਿੱਚ ਸੌ ਪ੍ਰਤੀਸ਼ਤ ਨਤੀਜੇ ਦੇਣ ਤੋ ਇਲਾਵਾ ਨਾ ਕੇਵਲ ਸਕੂਲ ਦੇ ਹਰ ਕੰਮ ਵਿੱਚ ਮੋਹਰੀ ਹੋ ਕੇ ਪੂਰੀ ਨਿਪੁੰਨਤਾ ਨਾਲ ਕੰਮ ਕੀਤਾ ਬਲਕਿ ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਵੀ ਸਾਇੰਸ ਵਿਸ਼ੇ ਅਤੇ ਸਿੱਖਿਆ ਸਕੱਤਰ ਵੱਲੋਂ ਸਮੇਂ ਸਮੇਂ ਤੇ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵਿੱਚ ਵੀ ਸਕੂਲਾਂ ਦੇ ਪੱਖ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ । ਉਹਨਾਂ ਦੱਸਿਆ ਕਿ ਮੈਡਮ ਗੁਰਮੀਤ ਕੌਰ ਸਰਕਾਰੀ ਨੌਕਰੀ ਤੋਂ ਪਹਿਲਾਂ ਆਰਮੀ ਸਕੂਲ ਫ਼ਾਜ਼ਿਲਕਾ, ਇੰਡੀਅਨ ਏਅਰ ਫੋਰਸ ਸਕੂਲ ਬਰਨਾਲਾ ਵਿਖੇ ਬਤੌਰ ਪ੍ਰਿੰਸੀਪਲ ਅਤੇ ਕੇਂਦਰੀ ਵਿਦਿਆਲਾ ਜੈਸਲਮੇਰ ਵਿਖੇ ਵੀ ਕੁਸ਼ਲ ਸੇਵਾਵਾਂ ਦੇ ਚੁੱਕੇ ਹਨ । ਸਕੂਲ ਪ੍ਰਿੰਸੀਪਲ ਨੇ ਮੈਡਮ ਗੁਰਮੀਤ ਕੌਰ ਨੂੰ ਸੇਵਾ ਮੁਕਤੀ ਦੀ ਵਧਾਈ ਦਿੰਦਿਆਂ ਆਉਣ ਵਾਲੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਵਿਚ ਪੁੱਜੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ । ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਮੈਡਮ ਗੁਰਮੀਤ ਕੌਰ ਦਾ ਮਾਣ ਪੱਤਰ, ਯਾਦਗਾਰੀ ਚਿੰਨ ਅਤੇ ਸ਼ਾਲ ਨਾਲ ਸਨਮਾਨ ਕੀਤਾ ਗਿਆ । ਮੈਡਮ ਗੁਰਮੀਤ ਕੌਰ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਜ਼ਿੰਦਗੀ ਦੇ ਇਸ ਸੇਵਾਮੁਕਤੀ ਮੀਲ ਪੱਥਰ ਨੂੰ ਲਾਜਵਾਬ ਸਮਾਰੋਹ ਦਾ ਆਯੋਜਨ ਕਰਕੇ ਯਾਦਗਾਰੀ ਬਣਾਉਣ ਲਈ ਧੰਨਵਾਦ ਕੀਤਾ ।

Post a Comment

0Comments

Post a Comment (0)