ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਵਿਖੇ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ
April 04, 2025
0
ਬਰਨਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਵਿਖੇ ਨਵੇਂ ਵਿੱਦਿਅਕ ਸੈਸ਼ਨ ਨੂੰ ਮੁੱਖ ਰੱਖਦਿਆਂ ਸਕੂਲ ਇੰਚਾਰਜ ਮੈਡਮ ਗੁਰਵਿੰਦਰ ਕੌਰ ਦੀ ਅਗਵਾਈ ਵਿੱਚ ਸਕੂਲ ਸਟਾਫ਼ ਦੁਆਰਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਸੁਖਪਾਲ ਕੌਰ ਨੇ ਵਿਦਿਆਰਥੀਆਂ ਦੀ ਚੰਗੀ ਸਿਹਤਯਾਬੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨਾਂ ਦੇ ਜੀਵਨ ਤੇ ਉਪਦੇਸ਼ਾਂ ਤੋਂ ਸੇਧ ਲੈਣ ਅਤੇ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਸਟਾਫ ਦੁਆਰਾ ਗ੍ਰੰਥੀ ਸਿੰਘ ਭਾਈ ਨਿਰਮਲ ਸਿੰਘ ਜੌਲੀ ਅਤੇ ਭੈਣ ਹਰਮਨਦੀਪ ਕੌਰ ਨੂੰ ਸਿਰਪਾਓ ਭੇੱਟ ਕੀਤਾ ਗਿਆ। ਇਸ ਮੌਕੇ ਸਰਪੰਚ ਪਰਗਟ ਸਿੰਘ ਲਾਡੀ,ਬੂਟਾ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ,ਕੈਪਟਨ ਭੁਪਿੰਦਰ ਸਿੰਘ,ਭਗਤ ਸਿੰਘ ਚੇਅਰਮੈਨ, ਜੈ ਸਿੰਘ, ਡਾਕਟਰ ਚਰਨ ਸਿੰਘ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ,ਹਰਦਿਆਲ ਸਿੰਘ ਸੇਖੋਂ,ਰਾਜੂ ਸੇਖਾ,ਰਣਜੀਤ ਸਿੰਘ,ਜਗਸੀਰ ਸਿੰਘ,ਧਨਵੰਤ ਸਿੰਘ,ਨਵਦੀਪ ਸਿੰਘ,ਸਮੂਹ ਪੰਚਾਇਤ ਮੈਂਬਰ, ਪਾਲ ਸਿੰਘ ਲਹਿਰੀ, ਸਿਕੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜਿਰ ਰਿਹਾ।