ਹਕੀਮ ਦੇ ਢਾਈ ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਮਾਮਲਾ ਪੁਲਿਸ ਨੇ ਸੁਲਝਾਇਆ

BTTNEWS
0

 ਸ੍ਰੀ ਮੁਕਤਸਰ ਸਾਹਿਬ : ਪੁਲਿਸ ਨੇ ਆਯੁਰਵੇਦਿਕ ਹਕੀਮ ਦਲੀਪ ਸਿੰਘ ਦੇ 2.5 ਸਾਲ ਪੁਰਾਣੇ ਅਣਸੁਲਝੇ ਕਤਲ ਮਾਮਲੇ ਦੀ ਗੁੱਤ੍ਹੀ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।


ਕੇਸ ਦੀ ਪਿਛੋਕੜ:

17 ਸਤੰਬਰ 2022 ਨੂੰ 90 ਸਾਲਾ ਹਕੀਮ ਦਲੀਪ ਸਿੰਘ ਦੀ ਲਾਸ਼ ਉਨ੍ਹਾਂ ਦੀ ਰਿਹਾਇਸ਼ ਤੇ ਬਣੇ ਆਯੁਰਵੇਦਿਕ ਕਲੀਨਿਕ "ਦਵਾਖਾਨਾ", ਪਿੰਡ ਸਰਾਵਾਂ ਬੋਦਲਾ ਵਿਖੇ ਮਿਲੀ। ਹਕੀਮ  ਜੋ ਗਰੀਬਾਂ ਲਈ ਮੁਫ਼ਤ ਇਲਾਜ ਕਰਕੇ ਜਾਣੇ ਜਾਂਦੇ ਸਨ, ਦੀ ਲਾਸ਼ ਸਾਫ਼ੇ ਨਾਲ ਹੱਥਾਂ ਤੇ ਪੈਰਾਂ ‘ਚ ਕੱਪੜਿਆਂ ਨਾਲ ਬੰਨ੍ਹੀ ਮਿਲੀ। ਮੌਕੇ ‘ਤੇ ਸੀਸੀਟੀਵੀ ਕੈਮਰੇ ਅਤੇ ਐਲ.ਈਡੀ ਤੋੜੀ ਹੋਈ ਮਿਲੀ ਅਤੇ ਘਰ ਪੂਰੀ ਤਰ੍ਹਾਂ ਖੰਗਾਲਿਆ ਹੋਇਆ ਸੀ। ਥਾਣਾ ਕਾਬਰਵਾਲਾ ਵਿਖੇ ਮੁੱਕਦਮਾ ਨੰ. 137 ਮਿਤੀ 18/09/2022 ਅਧੀਨ ਧਾਰਾ 460 ਆਈ.ਪੀ.ਸੀ. ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੀ ਗਈ।

ਹਕੀਮ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਸਥਿਤੀ ਨੂੰ ਸੰਜੀਦਗੀ ਨਾਲ ਸੰਭਾਲਿਆ ਗਿਆ ਤਾਂ ਜੋ ਕਾਨੂੰਨ ਵਿਵਸਥਾ ਨੁਕਸਾਨ ਨਾ ਹੋਵੇ। ਜਾਂਚ ਦੌਰਾਨ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟ ਕੇ ਦੱਸਿਆ ਗਿਆ। ਹਾਲਾਂਕਿ, ਸੀਸੀਟੀਵੀ ਅਤੇ ਟਾਵਰ ਡੰਪ ਆਦਿ ਤਕਨੀਕੀ ਵਿਧੀਆਂ ਰਾਹੀਂ ਕੀਤੀ ਗਈ ਜਾਂਚ ਦੇ ਬਾਵਜੂਦ ਕੋਈ ਢਿੱਲ ਨਹੀਂ ਮਿਲੀ ਅਤੇ ਕੇਸ ਕਾਫੀ ਸਮੇਂ ਲਈ ਰੁਕ ਗਿਆ।


ਮੁੜ ਜਾਂਚ ਦੀ ਸ਼ੁਰੂਆਤ:

ਫਰਵਰੀ 2025 ਵਿੱਚ SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ SP (D) ਦੀ ਅਗਵਾਈ ਹੇਠ ਨਵੀਆਂ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ। ਟੀਮਾਂ ਨੂੰ ਪੁਰਾਣੇ ਸਬੂਤਾਂ ਦੀ ਵਿਸਥਾਰ ਨਾਲ ਸਮੀਖਿਆ ਕਰਨ, ਸ਼ੱਕੀ ਵਿਅਕਤੀਆਂ ਦੀ ਮੁੜ ਪੁੱਛਗਿੱਛ ਅਤੇ ਤਕਨੀਕੀ ਡਾਟੇ ਦੀ ਗਹਿਰੀ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ। ਸਥਾਨਕ ਖੁਫੀਆ ਜਾਣਕਾਰੀ ਅਤੇ ਧੀਰਜ ਪੂਰਵਕ ਪੁੱਛਗਿੱਛ ਰਾਹੀਂ 5 ਸ਼ੱਕੀ ਵਿਅਕਤੀਆਂ ਦੀ ਪਛਾਣ ਹੋਈ, ਜਿਨ੍ਹਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਕਤਲ ਦੀ ਗਲ ਨੂੰ ਮਨ ਲਿਆ ਅਤੇ ਕਰਦੇ ਹੋਏ ਪੂਰੀ ਸਾਜਿਸ਼ ਬਿਆਨ ਕਰ ਦਿੱਤੀ।

ਗ੍ਰਿਫਤਾਰ ਦੋਸ਼ੀ:

1. ਅਮਰਿੰਦਰ ਸਿੰਘ ਉਰਫ਼ ਜਿਮੀ, ਪੁੱਤਰ ਬਬੂ ਸਿੰਘ, ਨਿਵਾਸੀ ਸਰਾਵਾਂ ਬੋਦਲਾ।

(ਪਹਿਲਾਂ ਵੀ ਸ਼ਾਮਲ: ਮੁਕਦਮਾ ਨੰ. 11 ਮਿਤੀ 11/02/2025 ਧਾਰਾ 109, 191(3), 190, 324 ਬੀਐਨਐਸ) – ਗ੍ਰਿਫਤਾਰ

2. ਅਮ੍ਰਿਤਪਾਲ ਸਿੰਘ ਉਰਫ਼ ਅੰਬੀ, ਪੁੱਤਰ ਕਰਜ ਸਿੰਘ, ਨਿਵਾਸੀ ਕੱਟਿਆਂ ਵਾਲੀ ਰੋਡ, ਸਰਾਵਾਂ ਬੋਦਲਾ – ਗ੍ਰਿਫਤਾਰ

3. ਸ਼ਮਸ਼ੇਰ ਸਿੰਘ ਉਰਫ਼ ਸ਼ੱਮੀ, ਪੁੱਤਰ ਸੋਨਾ ਸਿੰਘ, ਨਿਵਾਸੀ ਪਿੰਡ ਕੱਟਿਆਂ ਵਾਲੀ।

(ਪਹਿਲਾਂ ਵੀ ਸ਼ਾਮਲ: ਐਫਆਈਆਰ ਨੰ. 11 ਮਿਤੀ 11/02/2025 ਧਾਰਾ 109, 191(3), 190, 324 ਬੀਐਨਐਸ)

ਮਕਸਦ ਦਾ ਖੁਲਾਸਾ:

ਇਹ ਕਤਲ ਪੈਸੇ ਦੀ ਲਾਲਚ ਦੇ ਤਹਿਤ ਕੀਤਾ ਗਿਆ। ਦੋਸ਼ੀਆਂ ਨੂੰ ਪਤਾ ਸੀ ਕਿ ਦਲੀਪ ਸਿੰਘ ਇਕੱਲੇ ਰਹਿੰਦਾ ਹੈ ਅਤੇ ਕੋਲ ਵੱਡੀ ਰਕਮ ਹੋ ਸਕਦੀ ਹੈ। ਇਸ ਲਾਲਚ ਵਿੱਚ ਉਨ੍ਹਾਂ ਨੇ ਕਤਲ ਦੀ ਯੋਜਨਾ ਬਣਾਈ ਤਾਂ ਜੋ ਪੈਸਾ ਲੁੱਟ ਕੇ ਸ਼ਾਨਦਾਰ ਜ਼ਿੰਦਗੀ ਜੀ ਸਕਣ।

ਸੰਵੇਦਨਸ਼ੀਲ ਅੰਨ੍ਹਾ ਕਤਲ ਮਾਮਲੇ ਦੀ ਸਫਲ ਪੜਤਾਲ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਲਗਾਤਾਰ, ਨਿਸ਼ਠਾਵਾਨ ਅਤੇ ਵਿਸ਼ੇਸ਼ ਜਾਂਚ ਦੀ ਗਵਾਹੀ ਹੈ, ਜਿਸ ਨੇ ਸਮਾਂ ਲੰਘਣ ਦੇ ਬਾਵਜੂਦ ਇਨਸਾਫ਼ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ।

Post a Comment

0Comments

Post a Comment (0)