ਮੁਕਤਸਰ ਮੋਬਾਇਲ ਯੂਨੀਅਨ ਦੀ ਮੀਟਿੰਗ ਖੁਸ਼ ਨਮਾ ਮਾਹੌਲ ਦੇ ਵਿੱਚ ਸੰਪੰਨ

BTTNEWS
0

 ਸ੍ਰੀ ਮੁਕਤਸਰ ਸਾਹਿਬ 19 ਮਾਰਚ (BTTNEWS)-  ਪ੍ਰਧਾਨ ਰਵੀ ਅਗਰਵਾਲ ਦੀ ਅਗਵਾਈ ਹੇਠ ਅੱਜ ਸਿਟੀ ਹੋਟਲ ਵਿਖੇ ਮੁਕਤਸਰ ਮੋਬਾਇਲ ਯੂਨੀਅਨ ਦੀ ਮੀਟਿੰਗ ਹੋਈ ਜਿੱਥੇ ਮੁਕਤਸਰ ਦੇਆਂ 100 ਦੇ ਕਰੀਬ ਦੁਕਾਨਦਾਰਾਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਅਹਿਮ ਮੁੱਦਿਆਂ ਤੇ ਚਰਚਾਵਾਂ ਕੀਤੀਆਂ ਗਈਆਂ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ |

ਮੁਕਤਸਰ ਮੋਬਾਇਲ ਯੂਨੀਅਨ ਦੀ ਮੀਟਿੰਗ ਖੁਸ਼ ਨਮਾ ਮਾਹੌਲ ਦੇ ਵਿੱਚ ਸੰਪੰਨ

 ਇਸ ਮੌਕੇ ਯੂਨੀਅਨ ਦੇ ਸੈਕਟਰੀ ਲਖਵਿੰਦਰ ਸਿੰਘ ਲੱਕੀ ਵੱਲੋਂ ਆਏ ਹੋਏ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਲਦ ਹੀ ਮੋਬਾਈਲ ਯੂਨੀਅਨ ਨੂੰ ਰਜਿਸਟਰ ਕਰਵਾਇਆ ਜਾਏਗਾ  ਯੂਨੀਅਨ ਵੱਲੋ ਦੁਕਾਨਦਾਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ |

 


ਇਸ ਮੌਕੇ ਪ੍ਰਧਾਨ ਰਵੀ ਅਗਰਵਾਲ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਕੀ ਉਹ ਤੇ ਉਹਨਾਂ ਦੀ ਟੀਮ ਹਰ ਵੇਲੇ ਹਰ ਦੁਕਾਨਦਾਰ ਨਾਲ ਹਰ ਸੁੱਖ ਦੁੱਖ ਦੇ ਮੌਕੇ ਤੇ ਹਾਜ਼ਰ ਰਹਿਣਗੇ ਅਤੇ ਮੋਬਾਇਲ ਯੂਨੀਅਨ ਨੂੰ  ਬੁਲੰਦੀਆਂ ਤੇ ਲੈ ਕੇ ਜਾਣਗੇ  ਉਹਨਾਂ ਕਿਹਾ ਕਿ ਮੋਬਾਈਲ ਯੂਨੀਅਨ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਧ ਚੜ ਕੇ ਹਿੱਸਾ ਲੈ ਕੇ ਸ਼ਹਿਰ ਦੀ ਭਲਾਈ ਲਈ ਪ੍ਰਸ਼ਾਸਨ ਨਾਲ ਰਲ ਮਿਲ ਕੇ ਸਮਾਜ ਸੇਵਾ ਦੇ ਕੰਮ ਕਰਨਗੇ ਅਤੇ ਆਨਲਾਈਨ ਬਾਜ਼ਾਰ ਦੇ ਕਾਰਨ ਹੋ ਰਹੇ ਨੁਕਸਾਨ ਬਾਰੇ ਵਪਾਰ ਮੰਡਲ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਨਾਲ ਗੱਲ ਕਰਕੇ ਇਸ ਦਾ ਵੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਬਾਜ਼ਾਰ ਵਿੱਚ ਆਨਲਾਈਨ ਦਾ ਪ੍ਰਭਾਵ ਘੱਟ ਕੀਤਾ ਜਾਵੇ ਹਾਲਾਂਕਿ ਆਮ ਖਬਰਾਂ ਵਿੱਚ ਪਤਾ ਲੱਗਦਾ ਹੈ ਕਿ ਆਨਲਾਈਨ ਨਕਲੀ ਮਾਲ ਅਤੇ ਐਕਸਪਾਇਰ ਮਾਲ ਗ੍ਰਾਹਕ ਕੋਲ ਆ ਜਾਂਦਾ ਹੈ। ਇਸ ਲਈ ਆਨਲਾਈਨ ਖਰੀਦਦਾਰੀ ਲਈ ਖਪਤਕਾਰਾਂ ਨੂੰ ਸੁਚੇਤ ਕੀਤਾ ਜਾਊਗਾ।

 ਇਸ ਮੌਕੇ ਵਾਈਸ ਪ੍ਰੈਜੀਡੈਂਟ ਇੰਦਰਜੀਤ ਸਿੰਘ ਵਧਵਾ ਨੇ ਦੁਕਾਨਦਾਰਾਂ ਨੂੰ ਸੁਚੇਤ ਹੋ ਕੇ ਕੰਮ ਕਰਨ ਲਈ ਸਲਾਹ ਦਿੱਤੀ ਕਿਸੇ ਵੀ ਗ੍ਰਾਹਕ ਦੇ ਮੋਬਾਇਲ ਵਿੱਚ ਆਪਣੀ ਦੁਕਾਨ ਦਾ ਸਿਮ ਪਾ ਕੇ ਚੈੱਕ ਨਾ ਕੀਤਾ ਜਾਵੇ ਹਮੇਸ਼ਾ ਰਿਪੇਅਰ ਕਰਨ ਲੱਗੇ ਗ੍ਰਾਹਕ ਦਾ ਸਿੰਮ ਪਾ ਕੇ ਹੀ ਚੈੱਕ ਕਰਕੇ ਦਿੱਤਾ ਜਾਵੇ ਅਤੇ ਕੋਈ ਵੀ ਪੁਰਾਣਾ ਮੋਬਾਇਲ ਰੱਖਣ ਤੋਂ ਪਹਿਲਾਂ ਡੱਬਾ ਬਿੱਲ ਅਤੇ ਗ੍ਰਾਹਕ ਦਾ ਆਧਾਰ ਕਾਰਡ ਜਰੂਰ ਲਿਆ ਜਾਵੇ ਤਾਂ ਜੋ ਦੁਕਾਨਦਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਨੇ ਸਾਰੇ ਹੀ ਦੁਕਾਨਦਾਰਾਂ ਨੂੰ ਰਲ ਮਿਲ ਕੇ ਯੂਨੀਅਨ ਦਾਸ ਸਹਿਯੋਗ ਦੇਣ ਦੀ ਗੱਲ ਕੀਤੀ ਤਾਂ ਜੋ ਮੁਸ਼ਕਿਲ ਵੇਲੇ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਕਿਸੇ ਵੀ ਮਸਲੇ ਦਾ ਹੱਲ ਕਰ ਸਕਣ ਕਿਉਂਕਿ ਏਕਤਾ ਦੇ ਵਿੱਚ ਹੀ ਬਲ ਹੈ |

ਇਸ ਮੌਕੇ ਦੁਕਾਨਦਾਰਾਂ ਨੂੰ ਗੇਮਾਂ ਵੀ ਖੜ੍ਹਾਈਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ |

ਇਸ ਮੌਕੇ ਮੋਬਾਈਲ ਯੂਨੀਅਨ ਦੇ ਕੈਸ਼ੀਅਰ ਸੰਜੀਵ ਗੁਪਤਾ ਨੇ ਕਿਹਾ ਕੀ ਜੋ ਕੰਮ ਯੂਨੀਅਨ ਵੱਲੋ ਦਿਤਾ ਗਿਆ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਕਰਾਂ ਗਾ ਯੂਨੀਅਨ ਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਣ ਦੇਵਾ ਗਾ |

ਇਸ ਮੌਕੇ ਹੋਲਸੇਲ ਮੋਬਾਈਲ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਸੂਰਜ ਮੈਦਾਨ ਰਾਕੇਸ਼ ਖੇੜਾ ਰਮਨਦੀਪ ਸਿੰਘ ਪ੍ਰਸ਼ੋਤਮ ਜੀ ਸਾਹਨੀ ਟੈਲੀਕਾਮ ਗੌਰਵ ਗੋਇਲ ਤੀਰਥ ਜਿੰਦਲ ਗਣਪਤੀ ਟਰੇਡਰ ਰਾਜਿੰਦਰ ਬਾਂਸਲ ਮਹਾਵੀਰ ਟੈਲੀਕਾਮ ਜੌਲੀ ਜੌਲੀ ਟੈਲੀਕਾਮ ਟੈਕ ਸਟੇਸ਼ਨ ਆਸ਼ੂ ਟੈਲੀਕਾਮ ਆਦਿਤਿਆਂ ਟੈਲੀਕਾਮ ਬੀ ਐਨ ਟੈਲੀਕਾਮ ਬਾਬਾ ਫ਼ਰੀਦ ਟੈਲੀਕਾਮ ਰੇਖੀ ਟੈਲੀਕਾਮ ਸੁਨੀ ਟੈਲੀਕਾਮ ਵਿਕਰਾਂਤ ਟੈਲੀਕਾਮ ਅਰੋੜਾ ਕੰਨਿਕੇਸ਼ਨ ਸੁਮੀਤ ਟੈਲੀਕਾਮ ਸੇਵਕ ਟੈਲੀਕਾਮ ਖੁਰਾਣਾ ਟੈਲੀਕਾਮ ਮੱਕੜ ਟੈਲੀਕਾਮ ਵੱਟਸ ਟੈਲੀਕਾਮ ਵਿਸ਼ਾਲ ਮੋਬਾਈਲ ਜੇ ਐਮ ਡੀ ਕੰਨੀਕੇਸ਼ਣ ਗਿਰਧਰ ਟੈਲੀਕਾਮ ਗੁਰੂਨਾਨਕ ਟੈਲੀਕਾਮ ਆਰ ਐਸ ਟੈਲੀਕਾਮ ਸੈਮ ਟੈਲੀਕਾਮ ਗਗਨ ਕੰਨੀਕੇਸ਼ਣ ਸੇਵਕ ਟੈਲੀਕਾਮ ਤੋਂ ਇਲਾਵਾ ਹੋਰ ਬਹੁਤ ਸਤਿਕਾਰਯੋਗ ਦੁਕਾਨਦਾਰ ਮੌਜੂਦ ਸਨ|

Post a Comment

0Comments

Post a Comment (0)