ਰਾਹੁਲ ਕਤਲ ਕੇਸ ਵਿੱਚ ਇੱਕ ਹੋਰ ਮੁੱਖ ਦੋਸ਼ੀ 'ਅਨਮੋਲ' ਨੂੰ ਕੀਤਾ ਗ੍ਰਿਫਤਾਰ

BTTNEWS
0

 ਇਸ ਤੋਂ ਪਹਿਲਾਂ, 24 ਘੰਟਿਆਂ ਦੇ ਅੰਦਰ 02 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ

ਸ੍ਰੀ ਮੁਕਤਸਰ ਸਾਹਿਬ(BTTNEWS)- ਡਾ. ਅਖਿਲ ਚੌਧਰੀ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਰਜਿੰਦਰ ਕੁਮਾਰ ਉਰਫ ਰਾਹੁਲ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ 24 ਘੰਟਿਆ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਸੀ। ਜਿਸ ਤੇ ਪੁਲਿਸ ਵੱਲੋਂ ਤੀਜੇ ਮੁੱਖ ਦੋਸ਼ੀ ਅਨਮੋਲ ਸਿੰਘ ਉਰਫ ਮੋਹਲੀ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। 

ਰਾਹੁਲ ਕਤਲ ਕੇਸ ਵਿੱਚ ਇੱਕ ਹੋਰ ਮੁੱਖ ਦੋਸ਼ੀ 'ਅਨਮੋਲ' ਨੂੰ ਕੀਤਾ ਗ੍ਰਿਫਤਾਰ



           ਜਿਸਤੇ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਸਿਟੀ ਸ.ਮ.ਸ ਵੱੱਲੋਂ ਮਿਤੀ 12.03.2025 ਨੂੰ ਦੋਸ਼ੀਆਨ ਭਿੰਦਰ ਸਿੰਘ ਉਰਫ ਭਿੰਦਰੀ ਅਤੇ ਮੇਜਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਿਤੀ 13.02.2025 ਨੂੰ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ । ਜਿਹਨਾਂ ਤੋਂ ਪੁੱਛ ਗਿੱਛ ਕੀਤੀ ਗਈ । ਮਿਤੀ 14.03.2025 ਨੂੰ ਦੋਸ਼ੀ ਅਨਮੋਲ ਸਿੰਘ ਉਰਫ ਮੋਹਲੀ ਨੂੰ ਦੌਰਾਨੇ ਤਫਤੀਸ਼ ਗ੍ਰਿਫਤਾਰ ਕੀਤਾ ਗਿਆ ।ਜਿਸਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਜਿਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ ।ਅਗਲੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

Post a Comment

0Comments

Post a Comment (0)