ਮੋਗਾ ਕਤਲ ਕਾਂਡ ਦੇ 3 ਦੋਸ਼ੀ ਮੁਕਾਬਲੇ ਦੌਰਾਨ ਕਾਬੂ, ਸ਼੍ਰੀ ਮੁਕਤਸਰ ਸਾਹਿਬ (ਮਲੋਟ) ਅਤੇ ਮੋਗਾ ਸੀ.ਆਈ.ਏ ਵੱਲੋਂ ਸਾਂਝਾ ਅਪ੍ਰੇਸ਼ਨ

BTTNEWS
0

ਸ੍ਰੀ ਮੁਕਤਸਰ ਸਾਹਿਬ / ਮੋਗਾ ( BTTNEWS)- ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਸੀ.ਆਈ.ਏ ਮਲੋਟ ਯੂਨਿਟ ਅਤੇ ਸੀ.ਆਈ.ਏ ਮੋਗਾ ਵੱਲੋਂ ਕੀਤੇ ਗਏ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਮੰਗਾ ਪ੍ਰਧਾਨ (ਸ਼ਿਵ ਸੈਨਾ ਬਾਲ ਠਾਕਰੇ, ਸਿੰਦਾ ਗਰੁੱਪ, ਜਿਲ੍ਹਾਂ ਪ੍ਰਧਾਨ, ਮੋਗਾ) ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਕਰਨ ਲਈ ਕੀਤੇ ਗਏ ਅਪ੍ਰੇਸ਼ਨ ਦੌਰਾਨ ਗੋਲੀਬਾਰੀ ਹੋਈ।

     

ਮੋਗਾ ਕਤਲ ਕਾਂਡ ਦੇ 3 ਦੋਸ਼ੀ ਮੁਕਾਬਲੇ ਦੌਰਾਨ ਕਾਬੂ, ਸ਼੍ਰੀ ਮੁਕਤਸਰ ਸਾਹਿਬ (ਮਲੋਟ) ਅਤੇ ਮੋਗਾ ਸੀ.ਆਈ.ਏ  ਵੱਲੋਂ ਸਾਂਝਾ ਅਪ੍ਰੇਸ਼ਨ

13 ਮਾਰਚ, 2025 ਦੀ ਰਾਤ ਨੂੰ, ਮੰਗਾ ਪ੍ਰਧਾਨ ਦਾ ਸ਼ਰਮਾ ਡੇਅਰੀ, ਗਿੱਲ ਪੈਲੇਸ, ਮੋਗਾ ਸ਼ਹਿਰ ਨੇੜੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਐਫ.ਆਈ.ਆਰ. ਨੰਬਰ 64/2025 ਥਾਣਾ ਸਿਟੀ ਸਾਊਥ, ਮੋਗਾ ਵਿਖੇ ਧਾਰਾ 103(1), 191(3), 190 ਬੀ.ਐਨ.ਐਸ ਅਤੇ 25/27 ਅਸਲਾ ਐਕਟ ਤਹਿਤ 06 ਬਾਏਨੇਮ ਵਿਅਕਤੀਆਂ ਅਤੇ 03 ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੀ ਗਈ ਸੀ।

       ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਦੇ ਆਧਾਰ `ਤੇ, ਪੁਲਿਸ ਨੂੰ ਸੂਚਨਾ ਮਿਲੀ ਕਿ 03 ਮੁੱਖ ਮੁਲਜ਼ਮ ਮਲੋਟ ਬੱਸ ਸਟੈਂਡ ਨੇੜੇ ਲੁਕੇ ਹੋਏ ਹਨ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਇਲਾਕੇ ਨੂੰ ਘੇਰ ਲਿਆ। ਘੇਰਾਬੰਦੀ ਹੋਣ `ਤੇ, ਮੁਲਜ਼ਮਾਂ ਨੇ ਪੁਲਿਸ ਪਾਰਟੀ `ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਕਾਰਨ ਗੋਲੀਬਾਰੀ ਹੋਈ, ਜਿਸ ਦੌਰਾਨ 02 ਦੋਸ਼ੀ ਜ਼ਖਮੀ ਹੋ ਗਏ।

ਦੋਸ਼ੀਆਂ ਦਾ ਵੇਰਵਾ :-

1. ਅਰੁਣ ਉਰਫ਼ ਦੀਪੂ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਅੰਗਦਪੁਰਾ ਮੁਹੱਲਾ ਮੋਗਾ ਦੇ ਖੱਬੇ ਪੈਰ ਵਿੱਚ ਸੱਟ ਲੱਗੀ।    (ਪਹਿਲਾਂ 03 ਮੁਕੱਦਮੇ ਦਰਜ ਹਨ )

2. ਅਰੁਣ ਉਰਫ਼ ਸਿੰਘਾ ਪੁੱਤਰ ਬੱਬੂ ਸਿੰਘ ਵਾਸੀ ਅੰਗਦਪੁਰਾ ਮੁਹੱਲਾ ਮੋਗਾ ਦੇ ਸੱਜੇ ਪੈਰ ਵਿੱਚ ਸੱਟ ਲੱਗੀ।

(ਪਹਿਲਾਂ 02 ਮੁਕੱਦਮੇ ਦਰਜ ਹਨ)

3. ਰਾਜਵੀਰ ਉਰਫ਼ ਲਾਡੋ ਪੁੱਤਰ ਅਸ਼ੋਕ ਕੁਮਾਰ ਵਾਸੀ ਵੇਦਾਂਤ ਨਗਰ, ਮੋਗਾ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਸੱਟਾਂ ਲੱਗੀਆਂ। (ਪਹਿਲਾਂ 01 ਮੁਕੱਦਮਾ ਦਰਜ ਹੈ)


        ਤਿੰਨੋਂ ਮੁਲਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ, ਮਲੋਟ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ 02 ਜ਼ਖਮੀਆਂ ਨੂੰ ਮੈਡੀਕਲ ਕਾਲਜ, ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਕਾਨੂੰਨੀ ਕਾਰਵਾਈ:- 

ਉਪਰੋਕਤ ਮੁਲਜਮਾਂ ਵਿਰੁੱਧ ਮੁਕੱਦਮਾ ਨੰਬਰ 37 ਅ/ਧ 109, 3(5) ਬੀ.ਐਨ.ਐਸ ਅਤੇ 25/27 ਅਸਲਾ ਐਕਟ ਥਾਣਾ ਸਿਟੀ ਮਲੋਟ ਦਰਜ ਕੀਤੀ ਗਈ।

ਬਰਾਮਦਗੀ:- 

                   ਇੱਕ .32 ਬੋਰ ਪਿਸਤੌਲ

                   ਇੱਕ .30 ਬੋਰ ਪਿਸਤੌਲ

     ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੇ ਹੋਰ ਸਬੰਧਾਂ ਅਤੇ ਸਾਜਿਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

Post a Comment

0Comments

Post a Comment (0)