ਕੈਬਨਟ ਮੰਤਰੀ ਖੁਦ ਕਰਨਗੇ ਮਰੀਜ਼ਾਂ ਦਾ ਚੈੱਕ ਅਪ

BTTNEWS
0


ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀ ਰਾਜਨੀਤੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਪੰਜ ਅਪ੍ਰੈਲ ਦਿਨ ਸ਼ਨੀਵਾਰ ਪਿੰਡ ਰੁਪਾਣਾ ਦੇ ਗੁਰਦੁਆਰਾ ਸਾਹਿਬ ਗੁਰੂਸਰ ਸਾਹਿਬ ਵਿਖੇ ਵੱਡੇ ਪੱਧਰ ਤੇ ਅੱਖਾਂ ਦਾ ਚੈਕ ਅਪ ਕੀਤਾ ਜਾਵੇਗਾ ਅਤੇ ਆਪਰੇਸ਼ਨ ਲਈ ਚੂਨੇ ਗਏ ਮਰੀਜ਼ਾਂ ਦਾ ਆਪਰੇਸ਼ਨ ਖੁਦ ਕਰਨਗੇ । ਇਹ ਕੈਂਪ ਮੁਕਤੀਸਰ ਵੈਲਫੇਅਰ ਕਲੱਬ ਰਜਿਸਟਰ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਗ੍ਰਾਮ ਪੰਚਾਇਤ ਪਿੰਡ ਰੁਪਾਣਾ ਦੇ ਨਾਲ ਰਲ ਕੇ ਸਰਦਾਰ ਦਲਜੀਤ ਸਿੰਘ ਬੁੱਟਰ ਜੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਅੱਜ ਇਸ ਕੈਂਪ ਸਬੰਧੀ ਕੈਬਨਟ ਮੰਤਰੀ ਮਾਨਯੋਗ ਡਾਕਟਰ ਬਲਜੀਤ ਕੌਰ ਜੀ ਵੱਲੋਂ ਕੈਂਪ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਇਸ ਮੌਕੇ ਤੇ ਮੁਕਤੀਸਰ ਵੈਲਫੇਅਰ ਕਲੱਬ ਰਜਿਸਟਰਡ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਅਤੇ ਹੈਲਥ ਇੰਸਪੈਕਟਰ ਲਾਲ ਚੰਦ ਸੰਸਥਾ ਦੇ ਮੈਂਬਰ ਐਡਵੋਕੇਟ ਅਸ਼ੀਸ਼ ਕੁਮਾਰ ਬਾਸਲ ਜਵੰਦ ਸਿੰਘ  ,ਪੀ.ਏ ਅਰਸ਼ਦੀਪ ਸਿੰਘ, ਪੀ ਏ ਛਿੰਦਰਪਾਲ ਸਿੰਘ  ਗੁਰਪ੍ਰੀਤ ਸਿੰਘ, ਜਿੰਦਰ ਖਹਿਰਾ ਹਾਜਰ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜਸਪ੍ਰੀਤ ਸਿੰਘ ਛਾਬੜਾ ਨੇ ਸ੍ਰੀ ਮੁਕਤਸਰ ਸਾਹਿਬ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਨੂੰ ਅੱਖਾਂ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਪੰਜ ਅਪ੍ਰੈਲ ਨੂੰ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਪਹੁੰਚਣ ਅਤੇ ਆਪਣੀਆਂ ਅੱਖਾਂ ਦਾ ਚੈੱਕ ਅਪ  ਕਰਵਾਉਣ ਸਰਪੰਚ ਰਵਿੰਦਰ ਸਿੰਘ ਨੇ ਕਿਹਾ ਕਿ ਕੈਂਪ ਵਾਲੇ ਦਿਨ ਹੀ ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਕੈਂਪ ਦੌਰਾਨ ਮਰੀਜ਼ਾਂ ਦੇ ਵਾਸਤੇ ਚਾਹ ਪਾਣੀ ਰਿਫਰੈਸ਼ਮੈਂਟ ਅਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੌਰਾਨ ਹੈਲਥ ਇੰਸਪੈਕਟਰ ਲਾਲ ਚੰਦ ਨੇ ਕਿਹਾ ਕਿ ਇਸ ਕੈਂਪ ਦੌਰਾਨ ਸੰਸਥਾ ਵੱਲੋਂ ਐਨਕਾ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਬੀਪੀ ਅਤੇ ਸ਼ੂਗਰ ਦੇ ਚੈੱਕ ਵੀ ਕੀਤਾ ਜਾਵੇਗਾ। ਜਸਪ੍ਰੀਤ ਸਿੰਘ  ਛਾਬੜਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਮਾਨਯੋਗ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੂੰ ਆਪਣੀਆਂ ਅੱਖਾਂ ਦਾ ਚੈੱਕ ਕਰਵਾਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਪੰਜ ਅਪ੍ਰੈਲ ਨੂੰ ਸਾਰਾ ਦਿਨ ਮਾਨਯੋਗ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਆਈਜ ਕੈਂਪ ਵਿੱਚ ਸੇਵਾਵਾਂ ਨਿਭਾਣਗੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਇਸ ਮੌਕੇ ਤੇ ਜੋਗਿੰਦਰ ਸਿੰਘ ਡਾਕਟਰ ਵਿਜੇ ਬਜਾਜ ਆਦੀ ਹਾਜ਼ਰ ਸਨ

Post a Comment

0Comments

Post a Comment (0)