ਸ੍ਰੀ ਮੁਕਤਸਰ ਸਾਹਿਬ:
ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਦਾ ਖੂਬਸੂਰਤ ਉਪਰਾਲੇ ਸਦਕਾ ਮਿਤੀ 16 ਮਾਰਚ 2025 ਦਿਨ ਐਤਵਾਰ ਨੂੰ ਰੂ-ਬ-ਰੂ ਸਮਾਗਮ ਕਰਵਾਇਆ ਜਾਵੇਗਾ। ਇਸ ਰੂ-ਬ-ਰੂ ਸਮਾਗਮ ਦੋਰਾਨ ਸ਼ਾਇਰ ਚਰਨ ਲਿਖਾਰੀ ਮੁੱਖ ਮਹਿਮਾਨ ਹੋਣਗੇ। ਸਾਹਿਤਕ ਮੰਚ ਮੱਲਕੇ ਅਤੇ ਗ੍ਰਾਮ ਪੰਚਾਇਤ ਮੱਲਕੇ ਵਲੋਂ ਕਰਵਾਏ ਜਾ ਰਹੇ ਇਸ ਰੂ-ਬ-ਰੂ ਸਮਾਗਮ ਵਿੱਚ ਸਾਬ੍ਹ ਪਨਗੋਟਾ ਅਤੇ ਕੁਲਦੀਪ ਕੰਡਿਆਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।