ਸ੍ਰੀ ਮੁਕਤਸਰ ਸਾਹਿਬ
ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਤਿਲਕ ਨਗਰ ਪਰਜਾਪਤ ਧਰਮਸ਼ਾਲਾ ਵਿਖੇ ਪ੍ਰਧਾਨ ਜੈ ਚੰਦ ਭੰਡਾਰੀ ਅਤੇ ਸ਼ਮਿੰਦਰ ਸਿੰਘ ਟਿੱਲੂ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਮੁਫਤ ਮੈਡੀਕਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁਫ਼ਤ ਦਵਾਈਆਂ ਤੇ ਚਾਹ ਦਾ ਲੰਗਰ ਲਗਾਇਆ, ਜਿਸ ਵਿੱਚੋਂ 180 ਤੋ ਉੱਪਰ ਮਰੀਜ਼ਾਂ ਨੇ ਪਹੁੰਚ ਕੇ ਕੈਂਪ ਦਾ ਲਾਭ ਉਠਾਇਆ। ਡਾਕਟਰ ਰੀਸ਼ੀ ਅਰੋੜਾ ਸਿਵਿਲ ਹਸਪਤਾਲ ਦੀ ਅਗਵਾਈ ਹੇਠ ਕਾਬਲ ਡਾਕਟਰਾਂ ਦੀ ਟੀਮ ਨੇ ਬਹੁਤ ਬਰੀਕੀ ਨਾਲ ਮਰੀਜਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ। ਕੈਂਪ ਦੀ ਟੀਮ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਥੇ ਪੁੱਜੇ ਸੁਖਿਜੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਅਤੇ ਚੇਅਰਮੈਨ ਰਜਿੰਦਰ ਬਰਾੜ ਮਾਰਕੀਟ ਕਮੇਟੀ ਬਰੀਵਾਲਾ ਨੇ ਸੋਸਾਇਟੀ ਨੂੰ ਅਜਿਹੇ ਕੈਂਪ ਲਗਾਉਣ ਲਈ ਆਪਣੇ ਵੱਲੋ ਅਤੇ ਸਰਕਾਰ ਨੂੰ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਦੋਨੋ ਚੇਅਰਮੈਨ ਸਾਹਿਬਾਨ ਨੇ ਡਾਕਟਰੀ ਟੀਮ ਦੀ ਸ਼ਲਾਘਾ ਕੀਤੀ ਓਥੇ ਹੀ ਸਾਬਕਾ ਚੇਅਰਮੈਨ ਅਮਨਦੀਪ ਮਹਾਸ਼ਾ, ਅਜਵਿੰਦਰ ਸਿੰਘ ਪੂਨੀਆ ਪ੍ਰਧਾਨ , ਸਮਾਜ ਸੇਵਕ ਮਿੰਕਲ ਬਜਾਜ ਨੇ ਪਹੁੰਚ ਕੇ ਸਹਿਯੋਗ ਦੇ ਕੇ ਹਲਾਸ਼ੇਰੀ ਦਿੱਤੀ ਸੋਸਾਇਟੀ ਦੀ ਟੀਮ , ਹੀਰਾ ਲਾਲ ਢੱਲ , ਰਮੇਸ਼ ਬਾਂਸਲ , ਡਾਕਟਰ ਗੁਰਵਿੰਦਰ ਸਿੰਘ, ਕਰਮਜੀਤ , ਕੁਲਵੰਤ ਸਿੰਘ ਕਾਲਾ , ਮਨਜੀਤ ਸਿੰਘ , ਧਰਮਪਾਲ, ਦੀਪਕ ਬਾਘਲਾ, ਧਰਮਪਾਲ ਬਿਜਲੀ, ਛੱਜੂ ਰਾਮ ਪਰਜਾਪਤ, ਪਵਨ ਕੁਮਾਰ, ਸਾਧੂ ਸਿੰਘ ਆਦਿ ਨੇ ਆਪਣੀ ਨਿੱਜੀ ਸੇਵਾਵਾਂ ਦੇ ਕੇ ਕੈਂਪ ਨੂੰ ਸਫਲ ਕੀਤਾ।