ਪਿਓ ਪੁੱਤ ਵੱਲੋਂ ਨਹਿਰ ’ਚ ਛਾਲ ਮਾਰਨ ਦੇ ਮਾਮਲੇ ’ਚ ਆੜ੍ਹਤੀਏ ਸਣੇ 11 ਲੋਕਾਂ ਖਿਲਾਫ਼ ਮੁਕੱਦਮਾ ਦਰਜ਼

BTTNEWS
0

 ਮੰਡੀ ਬਰੀਵਾਲਾ (BTTNEWS)- ਪਿਛਲੇ ਦਿਨੀਂ ਪਿੰਡ ਵੜਿੰਗ ਨੇੜਿਓਂ ਲੰਘਦੀ ਰਾਜਸਥਾਨ ਨਹਿਰ ’ਚ ਪਿਓ-ਪੁੱਤ ਵੱਲੋਂ ਛਾਲ ਮਾਰਨ ਦੇ ਮਾਮਲੇ ’ਚ ਥਾਣਾ ਬਰੀਵਾਲਾ ਪੁਲਿਸ ਨੇ ਇਕ ਆੜ੍ਹਤੀਏ ਸਮੇਤ 11 ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ।

ਪਿਓ ਪੁੱਤ ਵੱਲੋਂ ਨਹਿਰ ’ਚ ਛਾਲ ਮਾਰਨ ਦੇ ਮਾਮਲੇ ’ਚ ਆੜ੍ਹਤੀਏ ਸਣੇ 11 ਲੋਕਾਂ ਖਿਲਾਫ਼ ਮੁਕੱਦਮਾ ਦਰਜ਼

 ਇਸ ਸਬੰਧੀ ਥਾਣਾ ਬਰੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕਰਨਵੀਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਪਿੰਡ ਮੜ੍ਹਾਕ ਨੇ ਦੱਸਿਆ ਕਿ ਉਸਦਾ ਪਤੀ ਗੁਰਲਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਮੜ੍ਹਾਕ ਅਤੇ ਉਸਦਾ ਲੜਕਾ ਬਲਜੋਧ ਸਿੰਘ ਆਪਣੇ ਮੋਟਰਸਾਇਕਲ ਨੰਬਰੀ ਪੀਬੀ04ਏਬੀ 0771 ’ਤੇ ਸਵਾਰ ਹੋ ਕੇ ਦੁੱਧ ਲੈਣ ਲਈ ਗਏ ਸੀ। ਜੋ ਘਰ ਵਾਪਸ ਨਹੀ ਆਏ। ਮੇਰੇ ਘਰਵਾਲੇ ਗੁਰਲਾਲ ਸਿੰਘ ਨੇ ਤਰਸੇਮ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਨੰਬਰਦਾਰ, ਸੂਬਾ ਸਿੰਘ ਪੁੱਤਰ ਕੱਤਰ ਸਿੰਘ, ਮਨਪ੍ਰੀਤ ਸਿੰਘ ਉਰਫ ਮੀਤਾ ਪੁੱਤਰ ਦਰਸ਼ਨ ਸਿੰਘ, ਬਾਦਲ ਸਿੰਘ ਪੁੱਤਰ ਹਰਭਜਨ ਸਿੰਘ, ਕਿਰਨਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ, ਭਾਗ ਸਿੰਘ ਪੁੱਤਰ ਗੁਰਦਿਆਲ ਸਿੰਘ, ਮੁਕੰਦ ਸਿੰਘ ਪੁੱਤਰ ਗੁਰਬਚਨ ਸਿੰਘ, ਜੰਗ ਸਿੰਘ ਪੁੱਤਰ ਗੁਰਬਚਨ ਸਿੰਘ, ਜਗਸੀਰ ਸਿੰਘ ਪੁੱਤਰ ਅੰਗਰੇਜ ਸਿੰਘ, ਸਿਕੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀਆਨ ਪਿੰਡ ਮੜ੍ਹਾਕ ਅਤੇ ਗੋਪੀ ਸੁਰੇਸ ਐਂਡ ਸੰਨਜ (ਆੜ੍ਹਤ) ਜੈਤੋ ਨੇ ਮੇਰੇ ਸਹੁਰਾ ਜਗਰੂਪ ਸਿੰਘ ਪੁੱਤਰ ਨੈਬ ਸਿੰਘ ਤੋਂ ਪੈਸੇ ਲੈਣੇ ਸਨ। ਜਿੰਨ੍ਹਾਂ ਨੂੰ ਮੇਰੇ ਸਹੁਰਾ ਜਗਰੂਪ ਸਿੰਘ ਨੇ ਘਰੇਲੂ ਜ਼ਮੀਨ ਵੇਚ ਕੇ ਪੈਸੇ ਵਾਪਸ ਕਰ ਦਿੱਤੇ ਹਨ, ਮੇਰੇ ਸਹੁਰਾ ਜਗਰੂਪ ਸਿੰਘ ਨੂੰ ਉਕਤਾਨ ਨੇ ਪ੍ਰਨੋਟ ਵਾਪਸ ਨਹੀ ਕੀਤੇ। ਮੇਰੇ ਸਹੁਰਾ ਜਗਰੂਪ ਸਿੰਘ ਦੀ ਮੌਤ ਕਰੀਬ 04 ਸਾਲ ਪਹਿਲਾਂ ਹੋ ਗਈ ਸੀ। ਜਿਸ ਦਿਨ ਤੋਂ ਮੇਰੇ ਸਹੁਰਾ ਜਗਰੂਪ ਸਿੰਘ ਦੀ ਮੌਤ ਹੋਈ ਹੈ। ਉਸ ਦਿਨ ਤੋਂ ਹੀ ਉਕਤਾਨ ਸਾਰੇ ਜਣੇ ਪੈਸੇ ਲੈਣ ਲਈ ਮੇਰੇ ਘਰਵਾਲੇ ਗੁਰਲਾਲ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਘਰੇ ਆ ਕੇ ਗਾਲੀ ਗਲੋਚ ਵੀ ਕਰਦੇ ਸਨ। ਮੈਨੂੰ ਹੁਣ ਪਤਾ ਲੱਗਾ ਕਿ ਮੇਰੇ ਘਰਵਾਲਾ ਗੁਰਲਾਲ ਸਿੰਘ ਅਤੇ ਮੇਰਾ ਲੜਕਾ ਬਲਜੋਧ ਸਿੰਘ ਜੋ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਪਿੰਡ ਵੜਿੰਗ ਵਾਲੀਆਂ ਜੌੜੀਆਂ ਨਹਿਰਾਂ ਰਾਜਸਥਾਨ ਫੀਡਰ ’ਤੇ ਜਾ ਕੇ ਰਾਜਸਥਾਨ ਨਹਿਰ ਵਿਚ ਛਾਲ ਮਾਰ ਦਿੱਤੀ ਹੈ ਅਤੇ ਆਪਣਾ ਮੋਟਰਸਾਇਕਲ ਨੰਬਰੀ ਪੀਬੀ04ਂਏਬੀ0771 ਸਮੇਤ ਮੋਬਾਇਲ ਫੋਨ ਜੋ ਨਹਿਰ ਦੀ ਪਟੜੀ ’ਤੇ ਖੜੇ ਹਨ। ਇਸਤੇ ਕਾਰਵਾਈ ਕਰਦਿਆਂ ਥਾਣਾ ਬਰੀਵਾਲਾ ਪੁਲਿਸ ਵੱਲੋਂ ਤਰਸੇਮ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਨੰਬਰਦਾਰ, ਸੂਬਾ ਸਿੰਘ ਪੁੱਤਰ ਕੱਤਰ ਸਿੰਘ, ਮਨਪ੍ਰੀਤ ਸਿੰਘ ਉਰਫ ਮੀਤਾ ਪੁੱਤਰ ਦਰਸ਼ਨ ਸਿੰਘ, ਬਾਦਲ ਸਿੰਘ ਪੁੱਤਰ ਹਰਭਜਨ ਸਿੰਘ, ਕਿਰਨਪਾਲ ਸਿੰਘ ਪੁੱਤਰ ਜ਼ੋਗਿੰਦਰ ਸਿੰਘ, ਭਾਗ ਸਿੰਘ ਪੁੱਤਰ ਗੁਰਦਿਆਲ ਸਿੰਘ, ਮੁਕੰਦ ਸਿੰਘ ਪੁੱਤਰ ਗੁਰਬਚਨ ਸਿੰਘ, ਜੰਗ ਸਿੰਘ ਪੁੱਤਰ ਗੁਰਬਚਨ ਸਿੰਘ, ਜਗਸੀਰ ਸਿੰਘ ਪੁੱਤਰ ਅੰਗਰੇਜ਼ ਸਿੰਘ, ਸਿਕੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀਆਨ ਪਿੰਡ ਮੜ੍ਹਾਕ ਅਤੇ ਗੋਪੀ ਸੁਰੇਸ਼ ਐਡ ਸੰਨਜ (ਆੜਤ) ਜੈਤੋ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।

Post a Comment

0Comments

Post a Comment (0)