ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ 10 ਕਿੱਲੋ 500 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਆਈ.ਪੀ.ਐਸ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ-2 ਮਲੋਟ ਦੀ ਪੁਲਿਸ ਪਾਰਟੀ ਮਿਤੀ 05/03/25 ਨੂੰ ਬ੍ਰਾਏ ਗਸ਼ਤ-ਵਾ- ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਹਿੰਮਤਪੁਰਾ ਬਸਤੀ ਖੇਤਾਂ ਨਾਲ ਜਾਂਦੀ ਗਲੀ ਵਿੱਚ ਪੁੱਜੀ ਤਾਂ ਗੱਡੀ ਦੀਆ ਲਾਈਟਾਂ ਦੀ ਰੋਸ਼ਨੀ ਵਿੱਚ ਗਲੀ ਦੇ ਮੋੜ ਪਰ ਇੱਕ ਮੋਨਾ ਨੌਜਵਾਨ ਮੋਟਰਸਾਇਕਲ ਪਰ ਬੈਠਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਿਆ। ਪੁਲਿਸ ਪਾਰਟੀ ਵੱਲੋਂ ਉਸ ਨੋਜਵਾਨ ਨੂੰ ਕਾਬੂ ਕੀਤਾ ਜਿਸਦੇ ਮੋਟਰਸਾਇਕਲ ਨੰਬਰੀ ਪੀ.ਬੀ.-08 ਈ.ਐਸ 4930 ਮਾਰਕਾ ਟੀ.ਵੀ.ਐਸ ਅਪੈਚੀ ਦੇ ਹੈਂਡਲ ਨਾਲ ਸੱਜੇ ਪਾਸੇ ਝੋਲਾ ਪਲਾਸਟਿਕ ਰੰਗ ਚਿੱਟਾ ਵਿੱਚ ਕੁਝ ਬੰਨਿਆ ਹੋਇਆ ਸੀ। ਨੋਜਵਾਨ ਨੇ ਆਪਣਾ ਨਾਮ ਰਾਜੂ ਪੁੱਤਰ ਬਲਵੀਰ ਸਿੰਘ ਪੁੱਤਰ ਉਧਮੀ ਰਾਮ ਵਾਸੀ ਪਿੰਡ ਭਗਵਾਨਪੁਰਾ ਦੱਸਿਆ। ਮੌਕਾ ਪਰ ਸ਼੍ਰੀ ਰਛਪਾਲ ਸਿੰਘ ਪੀ.ਪੀ.ਐਸ, ਡੀ.ਐਸ.ਪੀ (ਪੀ.ਬੀ.ਆਈ -ਕਮ- ਐਨ.ਡੀ.ਪੀ.ਐਸ) ਸ਼੍ਰੀ ਮੁਕਤਸਰ ਸਾਹਿਬ ਦੀ ਹਾਜਰੀ ਵਿੱਚ ਝੋਲਾ ਪਲਾਸਟਿਕ ਨੂੰ ਖੋਲ ਕੇ ਚੈੱਕ ਕਰਨ ਪਰ ਸਮੇਤ ਮੋਮੀ ਲਿਫਾਫਾ ਪਾਰਦਰਸ਼ੀ 03 ਕਿਲੋ 500 ਗ੍ਰਾਮ ਅਫੀਮ ਹੋਈ ਅਤੇ ਰਾਜੂ ਉਕਤ ਦੀ ਤਲਾਸ਼ੀ ਕਰਨ ਤੇ ਡਰੱਗ ਮਨੀ 500/500 ਰੁਪਏ ਦੇ ਕਰੰਸੀ ਨੋਟ ਕੁੱਲ 35,000/- ਰੁਪਏ ਡਰੱਗ ਮਨੀ ਬਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 15 ਮਿਤੀ 06.03.2025 ਅ/ਧ 18(ਬੀ) ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਲੋਟ ਦਰਜ ਕੀਤਾ ਗਿਆ। ਰਾਜੂ ਉਕਤ ਨੂੰ ਮਿਤੀ 06.03.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰੀਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਗਈ ਜਿਸ ਨੇ ਫਰਦ ਇੰਕਸਾਫ ਅ/ਧ 23 ਬੀ.ਐਸ.ਏ ਮੁਤਾਬਿਕ ਕਬੂਲ ਕੀਤਾ ਕਿ ਉਸਨੇ ਆਪਣੇ ਘਰ ਅੰਦਰ ਡੀ.ਜੇ ਵਾਲੇ ਬਕਸੇ ਵਿੱਚ ਅਫੀਮ ਲੁਕਾ ਛੁਪਾ ਕੇ ਰੱਖੀ ਹੋਈ ਹੈ, ਜਿਸ ਪਰ ਰਾਜੂ ਉਕਤ ਵੱਲੋਂ ਕੀਤੇ ਬਿਆਨ ਇੰਕਸਾਫ ਅੁਨਸਾਰ ਉਸਦੀ ਨਿਸ਼ਾਨਦੇਹੀ ਪਰ 07 ਕਿਲੋਗ੍ਰਾਮ ਅਫੀਮ ਹੋਰ ਬਰਾਮਦ ਹੋਈ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।