![]() |
bttnews.online |
ਗਿੱਦੜਬਾਹਾ : ਪਿੰਡ ਕਰਨੀਵਾਲਾ ਕੋਲ ਹੋਏ ਹਾਦਸੇ ਵਿੱਚ ਸਵਿਫਟ ਕਾਰ ਨੰਬਰ ਪੀ ਬੀ 53 ਸੀ 8769 ਪੁਲੀ ਨਾਲ ਟਕਰਾ ਗਈ| ਇਸ ਹਾਦਸੇ ਵਿੱਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਉਸਦਾ ਪਤੀ ਜੱਖਮੀ ਹੋ ਗਿਆ| ਮੌਕੇ ਤੇ ਪੁੱਜੀ ਐਸ ਐਸ ਐਫ ਦੀ ਟੀਮ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ|
ਜਾਣਕਾਰੀ ਅਨੁਸਾਰ ਅੱਜ ਸੂਬਾ ਕਰੀਬ ਸਾਡੇ 8 ਵਜੇ ਪਿੰਡ ਕਰਨੀ ਵਾਲਾ ਕੋਲ ਇਕ ਸਵਿਫਟ ਕਾਰ ਪੁਲੀ ਨਾਲ ਟਾਕਰਾ ਗਈ| ਇਸ ਘਟਨਾ ਵਿੱਚ ਗੁਰਪ੍ਰੀਤ ਕੌਰ ਪਤਨੀ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ ਜਦਕਿ ਸੁਰਿੰਦਰਪਾਲ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਬਲੋਚਕੇਰਾ ਜੱਖਮੀ ਹੋ ਗਿਆ| ਐਸ ਐਸ ਐਫ ਟੀਮ ਨੇ ਸੂਚਨਾ ਮਿਲਣ ਤੇ ਮੋਕੇ ਤੇ ਪਹੁੰਚ ਕੇ ਦੋਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਔਰਤ ਨੂੰ ਮ੍ਰਿਤ ਕਰਾਰ ਕੀਤਾ ਗਿਆ| ਇਸ ਮਾਮਲੇ ਚ ਥਾਣਾ ਕੋਟ ਭਾਈ ਪੁਲਿਸ ਕਾੱਰਵਾਈ ਕਾਰ ਰਹੀ ਹੈ।