ਪਾਬੰਦੀਸ਼ੁਦਾ ਗੋਲੀਆਂ ਸਮੇਤ ਅ-ਮ-ਰ-ਨੂ-ਰੀ ਗ੍ਰਿਫ਼ਤਾਰ
February 05, 2025
0
ਮਲੋਟ : ਥਾਣਾ ਕਬਰਵਾਲਾ ਪੁਲਿਸ ਨੇ ਅਮਰਨੂਰੀ ਨਾਮਕ ਇੱਕ ਔਰਤ ਨੂੰ ਪਾਬੰਦੀਸ਼ੁਦਾ ਗੋਲੀਆਂ ਦੇ ਛੇ ਪੱਤਿਆਂ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਆਈ ਅਮਰ ਸਿੰਘ ਨੇ ਦੱਸਿਆ ਕਿ ਉਹ ਇਲਾਕੇ ’ਚ ਗਸ਼ਤ ਅਤੇ ਚੈਕਿੰਗ ਦੇ ਸਿਲਸਿਲੇ ਵਿੱਚ ਪਿੰਡ ਸਰਾਵਾਂ ਬੋਦਲਾ ਤੋਂ ਪਿੰਡ ਬੋਦੀਵਾਲਾ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਪਿੰਡ ਬੋਦੀਵਾਲਾ ਨੇੜੇ ਸੜਕ ਕਿਨਾਰੇ ਕਰਿਆਨੇ ਦੀ ਦੁਕਾਨ ਦੇ ਕੋਲ ਇੱਕ ਔਰਤ ਹੱਥ ’ਚ ਇੱਕ ਲਿਫਾਫਾ ਫੜੀ ਹੋਈ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਨੂੰ ਦੇਖ ਕੇ ਡਰ ਗਈ ਅਤੇ ਤੇਜ਼ੀ ਨਾਲ ਅੱਗੇ ਵਧਣ ਲੱਗੀ। ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸਨੂੰ ਰੋਕਿਆ ਅਤੇ ਉਸਦਾ ਨਾਮ ਅਤੇ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਮਰਨੂਰੀ ਦੱਸਿਆ, ਜੋ ਕਿ ਪਿੰਡ ਆਲਮਵਾਲਾ ਦੇ ਰਹਿਣ ਵਾਲੇ ਗੁਰਮੇਲ ਸਿੰਘ ਦੀ ਪਤਨੀ ਹੈ। ਜਦੋਂ ਪੁਲਿਸ ਨੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਪਾਬੰਦੀਸ਼ੁਦਾ ਗੋਲੀਆਂ ਦੇ ਛੇ ਪੱਤੇ ਬਰਾਮਦ ਹੋਏ। ਪੁਲਿਸ ਨੇ ਗ੍ਰਿਫ਼ਤਾਰ ਕੀਤੀ ਗਈ ਔਰਤ ਅਮਰਨੂਰੀ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਆਲਮਵਾਲਾ ਦੇ ਖਿਲਾਫ਼ ਥਾਣਾ ਕਬਰਵਾਲਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।