ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸੰਬੰਧੀ ਸਕੂਲ ਮੁਖੀਆਂ ਦੀ ਲਗਾਈ ਇੱਕ ਰੋਜ਼ਾ ਵਰਕਸ਼ਾਪ
February 27, 2025
0
ਸ੍ਰੀ ਮੁਕਤਸਰ ਸਾਹਿਬ 27 ਫ਼ਰਵਰੀ : ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਕੰਨਿਆ ਵਿਖੇ ਬਲਾਕ ਮੁਕਤਸਰ 2 ਦੇ ਸਕੂਲ ਮੁਖੀਆਂ ਦੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਆਈ ਈ ਡੀ ਕੌੰਪੋਨੈੰਟ ਦੀ ਇੱਕ ਰੋਜਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ'ਤੇ ਪੁੱਜੇ ਬਲਾਕ ਸਿੱਖਿਆ ਅਫ਼ਸਰ ਸਟੇਟ ਐਵਾਰਡੀ ਰਾਜਵਿੰਦਰ ਸਿੰਘ ਬਰਾੜ ਸੁਖਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਲਾ ਸਿੱਖਿਆ ਅਫ਼ਸਰ ਜਸਪਾਲ ਮੌੰਗਾ ਤੇ ਉਪ ਜਿਲਾ ਸਿੱਖਿਆ ਅਫ਼ਸਰ ਅਜੈ ਸ਼ਰਮਾ ਦੀ ਅਗਵਾਈ ਵਿੱਚ ਅਜਿਹੀਆਂ ਵਰਕਸ਼ਾਪ ਸਮੁੱਚੇ ਜਿਲੇ ਦੇ ਸਕੂਲ ਮੁਖੀਆਂ ਦੀਆਂ ਲਗਾਈਆਂ ਜਾ ਰਹੀਆਂ ਹਨ। ਇੰਨਾਂ ਦਾ ਮਕਸਦ ਕਿ ਕੋਈ ਵੀ ਬੱਚਾ ਸਰਕਾਰ ਤੇ ਵਿਭਾਗ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ ਤੇ ਸਕੂਲ ਮੁਖੀ ਅਜਿਹੇ ਬੱਚਿਆਂ ਦੀ ਸਹੀ ਚੋਣ ਤੇ ਜਾਂਚ ਕਰ ਸਕਣ। ਵਰਕਸ਼ਾਪ ਦੇ ਰਿਸੋਰਸ ਪਰਸਨ ਗੁਰਮੀਤ ਸਿੰਘ, ਜਗਬੀਰ ਕੌਰ ਤੇ ਮੈਡਮ ਸ਼ਵੇਤਾ ਨੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਪੀ ਡਬਲਿਊ ਡੀ ਐਕਟ 1995 ਵਿੱਚ ਬਣਿਆ ਤੇ 2016 ਵਿੱਚ ਸੋਧ ਹੋਈ। ਹੁਣ 21 ਤਰਾਂ ਦੀਆਂ ਡਿਸਇਬਿਲਟੀ ਦੀ ਚੋਣ ਕੀਤੀ ਗਈ ਹੈ। ਹੁਣ ਤੱਕ ਹਜਾਰਾਂ ਬੱਚਿਆਂ ਨੂੰ ਸਹੂਲਤਾਂ ਮਿਲ ਚੁੱਕੀਆਂ ਹਨ। ਇਸ ਵਰਕਸ਼ਾਪ ਵਿੱਚ ਹੋਰਨਾਂ ਤੋੰ ਇਲਾਵਾ ਮੁੱਖ ਅਧਿਆਪਕ ਨਵਦੀਪ ਸਿੰਘ ਸੁੱਖੀ ਥਾਂਦੇਵਾਲਾ, ਰਾਜਬੀਰ ਬਰਾੜ ਹਰਾਜ, ਪੂਜਾ ਰਾਣੀ ਰੁਪਾਣਾ ਕੁੜੀਆਂ, ਸ਼ਿਵਾਨੀ ਵਧਵਾ ਚੱਕ ਦੂਹੇਵਾਲਾ, ਜਸਮੀਤ ਭਾਟੀਆ ਬਰਕੰਦੀ, ਨੀਰਾਂ ਗੋਇਲ, ਸੰਦੀਪ ਕੁਮਾਰ ਸੰਮੇਵਾਲੀ, ਸੁੱਖ ਰਾਮ, ਨਵਦੀਪ ਭੁੱਲਰ ਆਦਿ ਨੇ ਇਸ ਵਰਕਸ਼ਾਪ ਨੂੰ ਬਹੁਤ ਲਾਹੇਵੰਦ ਦੱਸਿਆ।