ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ, ਦੋ ਜਖਮੀ
February 25, 2025
0
ਮਲੋਟ : ਨੈਸ਼ਨਲ ਹਾਈਵੇ ਤੇ ਇਕ ਮੋਟਰਸਾਇਕਲ ਅਤੇ ਸਾਇਕਲ ਦੀ ਹੋਈ ਆਪਸੀ ਟੱਕਰ ਵਿਚ ਦੋ ਵਿਅਕਤੀ ਜਖਮੀ ਹੋ ਗਏ।ਦੇਰ ਸ਼ਾਮ ਕਰੀਬ ਸਾਢੇ ਸੱਥ ਵਜੇ ਹੋਏ ਹਾਦਸੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਐਸਐਸ ਟੀਮ ਦੇ ਜਵਾਨਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਲੰਬੀ ਪਹੁੰਚਾਇਆ। ਜਖਮੀਆਂ ਦੀ ਪਹਿਚਾਣ ਸਾਈਕਲ ਸਵਾਰ ਗੁਰਮੀਤ ਸਿੰਘ ਸਪੁੱਤਰ ਬਿੰਦਰ ਸਿੰਘ ਪਿੰਡ ਆਧਨੀਆ ਅਤੇ ਮੌਟਰ ਸਾਈਕਲ ਸਵਾਰ ਬੱਘੂ ਸਿੰਘ ਸਪੁੱਤਰ ਕਾਕੂ ਸਿੰਘ ਪਿੰਡ ਤੱਪਾ ਖੇੜਾ ਦੇ ਰੂਪ ਵਿੱਚ ਹੋਈ ਹੈ।