ਸ੍ਰੀ ਮੁਕਤਸਰ ਸਾਹਿਬ : ਡਾ.ਅਖਿਲ ਚੌਧਰੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾਂ ਨਿਰਦੇਸ਼ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕ੍ਰੀਮੀਨਲ ਵਿਅਕਤੀਆਂ/ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾਂ ਮਿਲਿਆ ਜਦੋਂ ਸ੍ਰੀ ਮਨਮੀਤ ਸਿੰਘ ਢਿੱਲੋਂ ਐਸ.ਪੀ (ਡੀ) ਅਤੇ ਸ੍ਰੀ ਰਮਨਪ੍ਰੀਤ ਸਿੰਘ ਗਿੱਲ ਡੀ.ਐਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 02 ਵਿਅਕਤੀਆਂ ਨੂੰ ਸਮੇਤ 03 ਵਿਦੇਸ਼ੀ ਪਿਸਟਲਾਂ ਅਤੇ 20 ਜਿੰਦਾਂ ਰੌਂਦਾਂ ਅਤੇ ਇੱਕ ਮੋਬਾਇਲ ਫੋਨ ਸਮੇਤ ਸਿੰਮ ਦੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਡਾ.ਅਖਿਲ ਚੌਧਰੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਸੀ.ਆਈ.ਏ. ਸਟਾਫ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਦ ਚੈਕਿੰਗ ਵਾ ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਫਿਰੋਜ਼ਪੁਰ ਰੋੜ, ਨੇੜੇ ਗੌਰਮਿੰਟ ਕਾਲਜ਼ ਸ੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਦੋ ਨੌਜਵਾਨ ਵਿਅਕਤੀ ਜਿਹਨਾਂ ਨੂੰ ਸ਼ੱਕ ਦੀ ਬਿਨ੍ਹਾ ਤੇ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਮੋਨੇ ਨੌਜਵਾਨ ਨੇ ਆਪਣਾ ਨਾਮ ਰਵੀ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਗਾਂਧੀ ਨਗਰ, ਗਲੀ ਨੰਬਰ 02, ਨੇੜੇ ਬੱਗੂ ਭਗਤ ਦਾ ਡੇਰਾ ਸ੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਨੌਜਵਾਨ ਦੇ ਆਪਣਾ ਨਾਮ ਅਵਤਾਰ ਸਿੰਘ ਉਰਫ ਲੱਬਾ ਬਾਬਾ ਪੁੱਤਰ ਜੰਡ ਸਿੰਘ ਵਾਸੀ ਗਲੀ ਨੰਬਰ 09, ਕੋਟਲੀ ਰੋਡ,ਸ੍ਰੀ ਮੁਕਤਸਰ ਸਾਹਿਬ ਦੱਸਿਆ, ਜਿਹਨਾਂ ਦੀ ਤਲਾਸ਼ੀ ਕਰਨ ਪਰ ਮੋਨੇ ਨੌਜਵਾਨ ਦੀ ਡੱਬ ਵਿੱਚੋ ਇੱਕ ਪਿਸਟਲ ਬ੍ਰਾਮਦ ਹੋਇਆ ਜਿਸਦਾ ਮੈਗਜੀਨ ਉਤਾਰ ਕੇ ਦੇਖਿਆਂ ਤਾਂ ਉਸ ਵਿੱਚ ਰੌਂਦ ਲੋਡ ਸੀ ਜਿਹਨਾਂ ਦੀ ਗਿਣਤੀ ਕਰਨ ਤੇ 10 ਜਿੰਦਾ ਰੌਂਦ ਬ੍ਰਾਮਦ ਹੋਏ, ਪੁਲਿਸ ਪਾਰਟੀ ਵੱਲੋ ਮੁਸ਼ਤੈਦੀ ਵਰਤਦੇ ਹੋਏ ਦੋਨਾਂ ਨੌਜਵਾਨਾਂ ਨੂੰ ਚੈੱਕ ਕੀਤਾ ਤਾਂ ਦੂਸਰੇ ਨੌਜਵਾਨ ਦਾ ਬੈੱਗ ਚੈੱਕ ਕੀਤਾ ਤਾਂ ਉਸ ਵਿੱਚ ਦੋ ਹੋਰ ਪਿਸਟਲ ਸਮੇਤ ਇੱਕ ਮੈਗਜ਼ੀਨ ਅਤੇ 10 ਜਿੰਦਾਂ ਰੌਂਦ ਅਤੇ ਇੱਕ ਪਿਸਟਲ ਦਾ ਮੈਗਜ਼ੀਨ ਪਿਸਟਲ ਵਿੱਚ ਹੀ ਟੁੱਟ ਕੇ ਫਸਿਆ ਹੋਇਆ ਮਿਲਿਆ। ਤਿੰਨੇ ਹੀ ਪਿਸਟਲ ਵਿਦੇਸ਼ੀ ਹਨ ਜਿਹਨਾਂ ਉੱਪਰ ਇੱਕ ਪਿਸਟਲ ਪਰ ਅੰਗਰੇਜ਼ੀ ਵਿੱਚ GLOCK 9mm (MADE IN AUSTRIA) ਲਿਖਿਆ ਹੋਇਆ, ਇੱਕ ਪਿਸਟਲ ਪਰ ਅੰਗਰੇਜ਼ੀ ਵਿੱਚ PX5 Storm (MADE IN CHINA)ਲਿਖਿਆ ਹੋਇਆ ਅਤੇ ਇੱਕ ਪਿਸਟਲ ਜਿਸ ਉੱਪਰ ਅੰਗਰੇਜ਼ੀ ਵਿੱਚ PX3 (MADE IN CHINA) ਲਿਖਿਆ ਹੋਇਆ ਹੈ। ਉਕਤਾਨ ਵਿਅਕਤੀਆਂ ਨੂੰ ਸਮੇਤ ਤਿੰਨ ਵਿਦੇਸ਼ੀ ਪਿਸਟਲ ਅਤੇ ਮੋਬਾਇਲ ਫੋਨ ਅਤੇ ਸਿੰਮ ਦੇ ਕਾਬੂ ਕਰਕੇ ਇਹਨਾਂ ਖਿਲਾਫ ਮੁੱਕਦਮਾ ਨੰਬਰ 24 ਮਿਤੀ 21.02.2025 ਅ/ਧ 25/27/54/59 ਅਸਲਾ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।ਮੁੱਢਲੀ ਤਫਤੀਸ਼ ਵਿੱੱਚ ਪਤਾ ਲੱਗਾ ਕਿ ਲਾਰੇਂਸ ਬਿਸ਼ਨੋਈ ਗੁਰੱਪ ਦੇ ਗੁਰਗੇ ਸਚਿਨ ਚੜੇਵਾਨ ਨਾਲ ਸਬੰਧ ਰੱਖਦੇ ਸਨ, ਜਿਸ ਤੇ ਰਵੀ ਕੁਮਾਰ ਅਤੇ ਅਵਤਾਰ ਸਿੰਘ ਉਰਫ ਲੱਬਾ ਬਾਬਾ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਦੋਸ਼ੀ :- 1) ਅਵਤਾਰ ਸਿੰਘ ਉਰਫ ਲੱਬਾ ਬਾਬਾ ਪੁੱਤਰ ਜੰਡ ਸਿੰਘ ਵਾਸੀ ਗਲੀ ਨੰਬਰ 09, ਕੋਟਲੀ ਰੋਡ,ਸ੍ਰੀ ਮੁਕਤਸਰ ਸਾਹਿਬ, ਉਮਰ ਕਰੀਬ 21 ਸਾਲ।
2) ਰਵੀ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਗਾਂਧੀ ਨਗਰ, ਗਲੀ ਨੰਬਰ 02, ਨੇੜੇ ਬੱਗੂ ਭਗਤ ਦਾ ਡੇਰਾ ਸ੍ਰੀ ਮੁਕਤਸਰ ਸਾਹਿਬ, ਉਮਰ ਕਰੀਬ 25 ਸਾਲ।
ਬ੍ਰਾਮਦਗੀ :- ਬ੍ਰਾਮਦਗੀ ਤਿੰਨ ਪਿਸਟਲ 9MM ਸਮੇਤ 20 ਜਿੰਦਾ ਰੌਂਦ, 02 ਮੈਗਜ਼ੀਨ ਅਤੇ ਇੱਕ ਮੋਬਾਇਲ ਫੋਨ ਸਮੇਤ
ਇੱਕ ਸਿੰਮ।
ਅਵਤਾਰ ਸਿੰਘ ਉਰਫ ਲੱਬਾ ਬਾਬਾ ਦੇ ਖਿਲਾਫ ਪਹਿਲਾਂ ਦਰਜ ਮੁੱਕਦਮਿਆਂ ਦਾ ਵੇਰਵਾ :-
1) ਮੁੱਕਦਮਾ ਨੰਬਰ 140 ਮਿਤੀ 18.08.2023 ਅ/ਧ 323,324,326,148,149 ਹਿੰ:ਦੰ: ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ।
2) ਮੁੱਕਦਮਾ ਨੰਬਰ 126 ਮਿਤੀ 02.07.2024 ਅ/ਧ 21B/61/85 NDPS ACT ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ।