ਸੰਕਲਪ ਸੁਸਾਇਟੀ ਦੁਆਰਾ ਲੋੜਵੰਦ ਪਰਿਵਾਰਾਂ 'ਤੇ ਛੋਟੇ ਬੱਚਿਆਂ ਨੂੰ ਵੰਡੇ ਗਏ ਗਰਮ ਕੱਪੜੇ

BTTNEWS
0

 ਸੰਸਥਾ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ:ਡੀ.ਐਸ.ਪੀ ਇਕਬਾਲ ਸਿੰਘ ਸੰਧੂ 

ਸ੍ਰੀ ਮੁਕਤਸਰ ਸਾਹਿਬ/ ਲੱਖੇਵਾਲੀ ਮੰਡੀ 5 ਜਨਵਰੀ (BTTNEWS)- ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਸਰਦ ਰੁੱਤ ਨੂੰ ਮੁੱਖ ਰੱਖਦਿਆਂ ਲੋੜਵੰਦਾਂ ਦੀ ਮਦਦ ਲਈ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਲਗਾਤਾਰ ਜਾਰੀ ਹਨ।

ਸੰਕਲਪ ਸੁਸਾਇਟੀ ਦੁਆਰਾ ਲੋੜਵੰਦ ਪਰਿਵਾਰਾਂ ਤੇ ਛੋਟੇ ਬੱਚਿਆਂ ਨੂੰ ਵੰਡੇ ਗਏ ਗਰਮ ਕੱਪੜੇ

 ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕਰੀਬ 200  ਲੋੜਵੰਦ ਪਰਿਵਾਰਾਂ ਅਤੇ 250 ਛੋਟੇ ਬੱਚਿਆਂ ਨੂੰ ਗਰਮ ਕੱਪੜੇ ਅਤੇ ਸਵੈਟਰ ਕੋਟੀਆਂ ਵੰਡੇ ਗਏ। ਗਰਮ ਕੱਪੜੇ ਵੰਡ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਡੀਐਸਪੀ ਸ੍ਰ. ਇਕਬਾਲ ਸਿੰਘ ਸੰਧੂ ਪੁੱਜੇ। ਉਹਨਾਂ ਨੇ ਸੰਸਥਾ ਦੇ ਇਸ ਸੇਵਾ ਕਰਜ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਆਖਿਆ ਕਿ ਬੇਸ਼ੱਕ ਅੱਜ ਦੇ ਸਵਾਰਥ ਭਰੇ ਜਮਾਨੇ ਵਿੱਚ ਜਿਆਦਾਤਰ ਲੋਕ ਨਿਜੀ ਹਿੱਤਾਂ ਤੱਕ ਸੀਮਤ ਰਹਿ ਗਏ ਜਾਪਦੇ ਹਨ ਪਰ ਸੰਕਲਪ ਸੁਸਾਇਟੀ ਜਿਹੀਆਂ ਨਿਸ਼ਕਾਮ ਸਮਾਜ ਸੇਵੀ ਸੰਸਥਾਵਾਂ ਅਜਿਹੇ ਲੋਕਾਂ ਲਈ ਰਾਹ ਦਸੇਰਾ ਹਨ। ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਆਪਣੇ ਸੰਬੋਧਨ ਦੌਰਾਨ ਇਸ ਸੇਵਾ ਕਾਰਜ ਨੂੰ ਸਿਰੇ ਚੜਨ ਵਿੱਚ ਸਹਿਯੋਗ ਦੇਣ ਵਾਲਿਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਸਾਡਾ ਸੰਸਥਾ ਦਾ ਮੁੱਖ ਮਕਸਦ ਸਮਾਜ ਸੇਵਾ ਦੇ ਬਣਦੇ ਫਰਜ਼ਾਂ ਦੀ ਅਦਾਇਗੀ ਬਖੂਬੀ  ਕਰਨਾ ਬਣਦਾ ਹੈ ਜਿਸ ਨੂੰ ਅਸੀਂ ਸਮੁੱਚੀ ਟੀਮ ਸੰਕਲਪ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਸਿਰੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਸਿਰੇ ਚਾੜ੍ਹਦੇ ਹਾਂ। ਐਸਐਚਓ ਸ਼੍ਰੀ ਰਵਿੰਦਰ ਸਿੰਘ ਥਾਣਾ ਲੱਖੇਵਾਲੀ ਨੇ ਇਸ ਪ੍ਰੋਗਰਾਮ ਵਿੱਚ ਬੋਲਦੇ ਆਂ ਆਖਿਆ ਕਿ ਜੇਕਰ ਨਿਸ਼ਕਾਮ ਸੇਵਾ ਦੀ ਗੱਲ ਕਰੀਏ ਤਾਂ ਸੰਕਲਪ ਸੋਸਾਇਟੀ ਦੀ ਉਦਾਹਰਨ ਦੇਣੀ ਬਣਦੀ ਹੈ। ਗੁਰਜੰਟ ਸਿੰਘ ਇੰਚਾਰਜ ਟਰੈਫਿਕ ਸਕੂਲ ਦੁਆਰਾ ਇਸ ਮੌਕੇ ਹਾਜ਼ਰ ਲੋਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਵੀ ਪੜਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ ਟੂ ਜੈਡ ਐਡਵਰਟਾਈਜਿੰਗ ਦੇ ਐਮਡੀ ਹਰਵਿੰਦਰ ਸਿੰਘ ਹੈਪੀ, ਸੁਮੀਤ ਸਿੰਘ ਐਸਐਸ ਲੈਪਟੋਪ, ਰਾਹੁਲ ਕਟਾਰੀਆ,ਭਵਕੀਰਤ ਸਿੰਘ ਸੰਧੂ, ਵੀਰਦਵਿੰਦਰ ਸਿੰਘ (ਬਬਲੂ ਬਰਾੜ), ਗੁਰਜੰਟ ਸਿੰਘ ਜਟਾਣਾ (ਏ.ਐਸ ਆਈ ਇਨਚਾਰਜ ਟਰੈਫਿਕ ਸਕੂਲ), ਆਦਿ ਮੌਜੂਦ ਸਨ। 

Post a Comment

0Comments

Post a Comment (0)