ਸ੍ਰੀ ਮੁਕਤਸਰ ਸਾਹਿਬ, 26 ਨਵੰਬਰ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਅਤੇ ਸ਼ੈਸਨਜ਼ ਜੱਜ –ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਸੰਵਿਧਾਨ ਦਿਵਸ ਮਨਾਉਣ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਆਥਾਰਟੀ ਡਾ. ਗਗਨਦੀਪ ਕੌਰ ਵੀ ਹਾਜ਼ਰ ਰਹੇ।
ਇਸ ਮੌਕੇ ਸੈਸ਼ਨ ਜੱਜ ਵੱਲੋ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਅਤੇ ਨਵੇਂ ਕਾਨੂੰਨਾਂ ਬਾਰੇ, ਨਸ਼ਿਆਂ ਸਬੰਧੀ, ਲੋਕ ਅਦਾਲਤਾਂ ਸਬੰਧੀ, ਸਥਾਈ ਲੋਕ ਅਦਾਲਤਾਂ ਸਬੰਧੀ, ਟਰੈਫਿਕ ਦੇ ਨਿਯਮਾ ਸਬੰਧੀ, ਅਪਰਾਧ ਪੀੜਿਤਾਂ ਸਕੀਮ ਸਬੰਧੀ ਅਤੇ ਅਤੇ ਹੋਰ ਵਿਸ਼ਿਆ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ. ਗਗਨਦੀਪ ਕੌਰ ਵੱਲੋ 14 ਦਸਬੰਰ 2024 ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਧਿਰ ਆਪਣੇ ਕੇਸ ਦਾ ਨਿਪਟਾਰਾ ਲੋਕ ਅਦਾਲਤ ਵਿੱਚ ਲਗਵਾਉਣਾ ਚਾਹੁੰਦੀ ਹੈ ਤਾਂ ਉਹ ਆਪਣਾ ਕੇਸ ਲੋਕ ਅਦਾਲਤ ਵਿੱਚ ਲਗਾ ਸਕਦੇ ਹਨ ਅਤੇ ਹੋਰ ਵਧੇਰੇ ਜਾਣਕਾਰੀ ਲੈਣ ਲਈ 15100 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਪ੍ਰਿੰਸਪੀਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਕੰਨਿਆ) ਸ੍ਰੀ ਸੁਭਾਸ਼ ਝਾਬ, ਨੇ ਹਾਜਰ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਸਬ ਡਿਵੀਜਨ ਮਲੋਟ ਅਤੇ ਗਿੱਦੜਬਾਹਾ ਵਿਖੇ ਵੀ ਸੰਵਿਧਾਨ ਦਿਵਸ ਮਨਾਇਆ ਗਿਆ।
ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਚੌਹਾਨ, ਚੀਫ, ਡਿਫੈਂਸ ਕੌਂਸਲ, ਸ੍ਰੀ ਰਾਜਿੰਦਰ ਪਾਲ ਸ਼ਰਮਾ, ਡਿਪਟੀ ਚੀਫ, ਡਿਫੈਂਸ ਕੌਂਸਲ, ਸ੍ਰੀ ਹਰਮੀਤ ਸਿੰਘ ਬੇਦੀ, ਲੀਗਲ ਲਿਸਰੇਸੀ ਕਲੱਬ ਦੇ ਇੰਚਾਰਜ ਵੀ ਹਾਜਰ ਸਨ।