ਡਾਕਟਰ ਦੋਸਤਾਂ ਨੇ ਹੀ ਮਿਲ ਕੇ ਕੀਤਾ ਸੀ ਬੈਂਕ ਮੈਨੇਜਰ ਦਾ ਕਤਲ, ਮਾਮਲਾ ਦਰਜ

BTTNEWS
0

  ਪੁਲਿਸ ਵੱਲੋਂ ਛੇ ਡਾਕਟਰਾਂ ਸਮੇਤ ਅੱਠ ਲੋਕ ਨਾਮਜਦ



ਸ੍ਰੀ ਮੁਕਤਸਰ ਸਾਹਿਬ: (BTTNEWS)- ਲਾਪਤਾ ਹੋਏ ਬੈਂਕ ਮੈਨੇਜਰ ਦੀ ਸਰਹੰਦ ਫੀਡਰ ਨਹਿਰ ਵਿੱਚੋਂ ਲਾਸ਼ ਕਾਰ ਸਮੇਤ ਬਰਾਮਦ ਹੋਣ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਛੇ ਡਾਕਟਰ ਸਮੇਤ ਅੱਠ ਲੋਕਾਂ ਤੇ ਪਰਚਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ

ਬਿਆਨ ਵਿਚ ਅਮਨਦੀਪ ਕੌਰ ਪਤਨੀ ਸਿਮਰਨਦੀਪ ਬਰਾੜ ਪੁੱਤਰ ਦਰਸ਼ਨ ਸਿੰਘ ਬਰਾੜ ਵਾਸੀ ਗਲੀ ਨੰਬਰ 7 ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ ਉਮਰ ਕੀਬ 39 ਸਾਲ ਨੇ ਦੱਸਿਆ ਕਿ ਮੈਂ ਘਰੇਲੂ ਔਰਤ ਹਾਂ।

ਡਾਕਟਰ ਦੋਸਤਾਂ ਨੇ ਹੀ ਮਿਲ ਕੇ ਕੀਤਾ ਸੀ ਬੈਂਕ ਮੈਨੇਜਰ ਦਾ ਕਤਲ, ਮਾਮਲਾ ਦਰਜ

 ਮੇਰੀ ਸ਼ਾਦੀ ਸਿਮਰਨਦੀਪ ਬਰਾੜ ਪੁੱਤਰ ਦਰਸ਼ਨ ਸਿੰਘ ਬਰਾੜ ਵਾਸੀ ਗਲੀ ਨੰਬਰ 7 ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ ਨਾਲ ਮਿਤੀ 16-02-2014 ਨੂੰ ਹੋਈ ਸੀ। ਜਿਸ ਤੋਂ ਸਾਡੇ 2 ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਪੈਦਾ ਹੋਏ। ਮੇਰੇ ਪਤੀ ਇਸ ਸਮੇਂ ਸੈਂਟਰਲ ਬੈਂਕ ਆਫ ਇੰਡੀਆਂ ਬ੍ਰਾਂਚ ਲੱਖੇਵਾਲੀ ਵਿਚ ਮੈਨੇਜਰ ਵਜੋਂ ਤਾਇਨਾਤ ਸਨ। ਮੇਰੇ ਪਤੀ ਦੀ ਕਾਕੂ ਸੰਧੂ ਪੁੱਤਰ ਤੇਜਾ ਸਿੰਘ ਸੰਧੂ, ਡਾਕਟਰ ਸੰਦੀਪ ਸੰਧੂ/ਸੰਧੂ ਹਸਪਤਾਲ, ਡਾਕਟਰ ਗੁਰਰਾਜ ਸਿੰਘ (ਸੁਖਮਨੀ ਅੱਖਾਂ ਦਾ ਹਸਪਤਾਲ), ਡਾਕਟਰ ਅਮਨਿੰਦਰ ਸੰਧੂ, ਡਾਕਟਰ ਓਪਮਿੰਦਰ ਸਿੰਘ ਵਿਰਕ ਸੰਧੂ ਹਸਪਤਾਲ, ਡਾਕਟਰ ਗੁਰਪ੍ਰੀਤ ਬਰਾੜ,ਡਾਕਟਰ ਮਹੇਸ਼ ਇੰਦਰ ਸਿੰਘ ਅਤੇ ਰਿੰਕੂ ਬਾਵਾ ਵਾਸੀਆਨ ਸ੍ਰੀ ਮੁਕਤਸਰ ਸਾਹਿਬ ਨਾਲ ਕਾਫੀ ਦੇਰ ਤੋਂ ਲਿਹਾਜ ਅਤੇ ਆਉਣ ਜਾਣ ਸੀ, ਕਿਉਂਕਿ ਕਾਕੂ ਸੰਧੂ ਨੇ ਇੱਕ ਵੱਖਰੀ ਕੋਠੀ ਅਬੋਹਰ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਲਈ ਹੋਈ ਸੀ, ਜਿਸ ਵਿੱਚ ਅਕਸਰ ਹੀ ਪਾਰਟੀਆਂ ਵਗੈਰਾ ਕਰਿਆ ਕਰਦੇ ਹਨ। ਉਥੇ ਹੀ ਖਾਣ ਪੀਣ ਲਈ ਕੁੱਝ ਔਰਤਾਂ ਕੰਮ ਕਰਦੀਆਂ ਸਨ। ਮੇਰੇ ਪਤੀ ਤੋਂ ਕਾਕੂ ਸੰਧੂ ਪੁੱਤਰ ਤੇਜਾ ਸਿੰਘ ਸੰਧੂ ਨੇ 4 ਲੱਖ ਰੁਪਏ ਉਧਾਰ ਲਿਆ ਸੀ ਅਤੇ ਉਕਤ ਡਾਕਟਰਾਂ ਵੱਲੋਂ ਤਕਰੀਬਨ ਹੀ ਮੇਰੇ ਪਤੀ ਦੇ ਬੈਂਕ ਤੋਂ ਕਰਜੇ ਲਏ ਹੋਏ ਸਨ। ਮੇਰਾ ਪਤੀ ਮਿਤੀ 16-10- 2024 ਨੂੰ ਮੋਬਾਇਲ ਤੇ ਕਾਕੂ ਸੰਧੂ ਦੀ ਕੋਠੀ ਵਿੱਚ ਰਾਤ ਦੀ ਪਾਰਟੀ ਦੇ ਸਬੰਧ ਵਿੱਚ ਗੱਲਾਂ ਕਰ ਰਿਹਾ ਸੀ। ਮੈਂ ਉਸਨੂੰ ਪੁੱਛਿਆ ਕਿ ਕਿਸ ਨਾਲ ਗੱਲ ਹੋ ਰਹੀ ਹੈ ਤਾਂ ਮੇਰੇ ਪਤੀ ਨੇ ਦੱਸਿਆ ਕਿ ਕਾਕੂ ਸੰਧੂ ਨਾਲ ਕੁੱਝ ਚਿਰ ਪਹਿਲਾਂ ਪੈਸਿਆਂ ਦੇ ਲੈਣ ਦੇਣ ਦੇ ਸਬੰਧ ਵਿੱਚ ਲੜਾਈ ਝਗੜਾ ਹੋਇਆ ਸੀ ਤੇ ਹੁਣ ਸਾਰੇ ਯਾਰਾਂ ਰਲ ਕੇ ਰਾਜੀਨਾਮਾ ਬਾਰੇ ਬੁਲਾਇਆ ਹੈ ਤੇ ਮੇਰਾ ਪਤੀ ਆਪਣੀ ਡਿਊਟੀ ਤੇ ਚਲਾ ਗਿਆ ਤੇ ਸ਼ਾਮ ਕ੍ਰੀਬ 6 ਵਜੇ ਆਪਣੀ ਡਿਊਟੀ ਤੋਂ ਘਰ ਵਾਪਸ ਆ ਗਿਆ। ਉਸ ਤੋਂ ਬਾਅਦ ਉਸਨੂੰ ਫਿਰ ਕਿਸੇ ਦਾ ਫੋਨ ਆਉਣ ਤੇ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਮੈਂ ਕਾਕੂ ਸੰਧੂ ਦੀ ਕੋਠੀ ਚੱਲਿਆ ਹਾਂ। ਉਹ ਆਪਣੀ ਵਰਨਾ ਕਾਰ ਨੰਬਰੀ PB 30 F 0808 ਲੈ ਕੇ ਚਲਾ ਗਿਆ ਅਤੇ ਰਾਤ ਕ੍ਰੀਬ 10:56 ਵਜੇ ਮੇਰੇ ਪਤੀ ਨਾਲ ਮੇਰੀ ਗੱਲ ਹੋਈ। ਉਸਨੇ ਕਿਹਾ ਕਿ 2 ਕੁ ਘੰਟੇ ਹੋਰ ਪ੍ਰੋਗਰਾਮ ਬਣਿਆ ਹੈ ਅਤੇ ਤੁਸੀਂ ਸੋ ਜਾਉ ਮੈਂ ਆਪੇ ਆ ਜਾਵਾਗਾਂ। ਮੈਂ ਰਾਤ ਨੂੰ ਲਗਭਗ 2 ਵਜੇ ਆਪਣੇ ਪਤੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ,ਫਿਰ ਮੈਂ ਡਾਕਟਰ ਸੰਦੀਪ ਸੰਧੂ ਨੂੰ ਫੋਨ ਕੀਤਾ, ਪਰ ਉਸਨੇ ਫੋਨ ਨਹੀਂ ਚਕਿਆ। ਮੇਰੀ ਕੀਥ 2:15 AM ਤੇ ਸੰਦੀਪ ਸੰਧੂ ਨਾਲ ਫੋਨ ਤੇ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਨਹੀਂ ਪਤਾ ਮੈਂ ਆਪਣੇ ਘਰ ਸੁੱਤਾ ਹੋਇਆ ਹਾਂ। ਫਿਰ ਮੈਂ ਕੀਬ 2:30 ਵਜੇ ਕਾਕੂ ਸੰਧੂ ਨੂੰ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਭਾਬੀ ਜੀ ਫਿਕਰ ਨਾ ਕਰੋ, ਸਿਮਰਨਦੀਪ ਸਾਡੇ ਨਾਲ ਹੈ ਤੇ ਅਸੀਂ ਨਹਿਰਾਂ ਤੋਂ ਮੁਕਤਸਰ ਵਾਪਸ ਆ ਰਹੇ ਹਾਂ ਤਾਂ ਮੈਂ ਕਿਹਾ ਕਿ ਮੇਰੀ ਗੱਲ ਕਰਵਾ ਦਿਉ, ਜਿਸਨੇ ਕਿਹਾ ਕਿ ਉਹ ਦੂਸਰੀ ਗੱਡੀ ਵਿੱਚ ਹੈ, ਅਸੀਂ ਢਾਬੇ ਤੋਂ ਰੋਟੀ ਖਾ ਕੇ ਆਵਾਂਗੇ। ਫਿਰ ਮੇਰੇ ਸੁਹਰਾ ਸਾਹਿਬ ਦਰਸ਼ਨ ਸਿੰਘ ਨੂੰ ਮੈਂ ਸਾਰੀ ਗੱਲ ਦੱਸੀ ਤਾਂ ਉਨ੍ਹਾ ਨੇ ਸਾਰਿਆਂ ਨੂੰ ਪੁਛਗਿੱਛ ਕੀਤੀ ਤਾਂ ਉਨ੍ਹਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਤਾਂ ਸਾਡਾ ਸ਼ੱਕ ਹੋਰ ਵੀ ਵੱਧ ਗਿਆ। ਮੇਰੇ ਪਤੀ ਨੂੰ ਇਨ੍ਹਾਂ ਨੇ ਸਾਜਿਸ਼ ਤਹਿਤ ਬੁਲਾ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਉਕਤ ਬਿਆਨਾਂ ਦੇ ਅਧਾਰ ਤੇ ਕਾਕੂ ਸੰਧੂ ਪੁੱਤਰ ਤੇਜਾ ਸਿੰਘ ਸੰਧੂ, ਡਾਕਟਰ ਸੰਦੀਪ ਸੰਧੂ/ਸੰਧੂ ਹਸਪਤਾਲ, ਡਾਕਟਰ ਗੁਰਰਾਜ ਸਿੰਘ (ਸੁਖਮਨੀ ਅੱਖਾਂ ਦਾ ਹਸਪਤਾਲ), ਡਾਕਟਰ ਅਮਨਿੰਦਰ ਸੰਧੂ, ਡਾਕਟਰ ਓਪਮਿੰਦਰ ਸਿੰਘ ਵਿਰਕ ਸੰਧੂ ਹਸਪਤਾਲ, ਡਾਕਟਰ ਗੁਰਪ੍ਰੀਤ ਬਰਾੜ, ਡਾਕਟਰ ਮਹੇਸ਼ ਇੰਦਰ ਸਿੰਘ ਅਤੇ ਰਿੰਕੂ ਬਾਵਾ ਵਾਸੀਆਨ ਸ੍ਰੀ ਮੁਕਤਸਰ ਸਾਹਿਬ ਦੇ ਮਾਮਲਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post a Comment

0Comments

Post a Comment (0)