ਵਾਹਨ ਦੇ ਮੁਕੰਮਲ ਕਾਗਜਾਤ ਰੱਖਣ ਤੇ ਮਿਲੇਗਾ ਪ੍ਰਸ਼ੰਸਾ ਪੱਤਰ ਮੈਡਲ ਅਤੇ ਟਰੋਫੀ

BTTNEWS
0

 ਪੰਜਾਬ ਪੁਲਿਸ ਅਤੇ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਚਲਾਈ ਗਈ ਸਲਾਗਾ ਯੋਗ ਮੁਹਿਮ

ਸ੍ਰੀ ਮੁਕਤਸਰ ਸਾਹਿਬ, 29 ਅਗਸਤ (BTTNEWS)- ਸੜਕੀ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਅਤੇ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਥਾਵਾਂ ਤੇ ਜਾਗਰੂਕਤਾ ਮੁਹਿੰਮ ਚਲਾ ਕੇ ਜਿੰਨਾ ਲੋਕਾਂ ਨੇ ਆਪਣੇ ਵਾਹਨ ਦੇ ਕਾਗਜਾਤ ਮੁਕੰਮਲ ਰੱਖੇ ਹੋਏ ਸਨ ਉਹਨਾਂ ਨੂੰ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਪ੍ਰਸ਼ੰਸਾ ਪੱਤਰ ਮੈਡਲ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਜਾਗਰੂਕਤਾ ਮੁਹਿਮ ਮਾਨਯੋਗ ਐਸਐਸਪੀ  ਤੁਸ਼ਾਰ ਗੁਪਤਾ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਤੇ ਚਲਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਅਸੀਂ ਹੁਣ ਤੱਕ 40 ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕਰ ਚੁੱਕੇ ਹਾਂ ਅੱਜ ਇਸੇ ਘੜੀ ਤਹਿਤ ਬਠਿੰਡਾ ਗੋਲ ਚੌਂਕ ਵਿਖੇ ਸਿਟੀ ਟਰੈਫਿਕ ਇੰਚਾਰਜ ਤਰਸੇਮ ਸਿੰਘ ਜੀ ਦੀ ਅਗਵਾਈ ਹੇਠ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਤਰਸੇਮ ਸਿੰਘ ਅਤੇ ਜਸਪ੍ਰੀਤ ਸਿੰਘ ਛਾਬੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਦੇ ਕਾਗਜ ਮੁਕੰਮਲ ਰੱਖਣ ਸਾਡੇ ਵੱਲੋਂ ਸਮੇਂ ਸਮੇਂ ਤੇ ਜਾਗਰੂਕਤਾ ਮੁਹਿੰਮ ਚਲਾਈ ਜਾਏਗੀ ਜਿੰਨਾਂ ਲੋਕਾਂ ਦੇ ਵਾਹਨ ਦੇ ਕਾਗਜ਼ ਮੁਕੰਮਲ ਹੋਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਏ.ਐਸ.ਆਈ ਜਸਵਿੰਦਰ ਸਿੰਘ, ਡਾਕਟਰ ਵਿਜੇ ਬਜਾਜ, ਸ਼ਮਸ਼ੇਰ ਸਿੰਘ, ਦੀਪਾਂਸ਼ੂ ਕੁਮਾਰ, ਨਰੇਸ਼ ਕ੍ਰਾਂਤੀ, ਰਜਿੰਦਰ ਪ੍ਰਸਾਦ ਗੁਪਤਾ ਆਦਿ ਹਾਜ਼ਰ ਸਨ 

ਵਾਹਨ ਦੇ ਮੁਕੰਮਲ ਕਾਗਜਾਤ ਰੱਖਣ ਤੇ ਮਿਲੇਗਾ ਪ੍ਰਸ਼ੰਸਾ ਪੱਤਰ ਮੈਡਲ ਅਤੇ ਟਰੋਫੀ





Post a Comment

0Comments

Post a Comment (0)