ਵਣ ਰੇਂਜ ਅਫਸਰ ਨੇ ਸੰਕਲਪ ਸੁਸਾਇਟੀ ਦੁਆਰਾ ਪਿਛਲੇ ਸਾਲ ਲਾਏ ਬੂਟਿਆਂ ਦਾ ਕੀਤਾ ਨਿਰੀਖਣ

BTTNEWS
0

 ਸ਼੍ਰੀ ਮੁਕਤਸਰ ਸਾਹਿਬ 23 ਜੁਲਾਈ  (BTTNEWS)- ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਉਪਰਾਲੇ ਲਗਾਤਾਰ ਜਾਰੀ ਹਨ।

ਵਣ ਰੇਂਜ ਅਫਸਰ ਨੇ ਸੰਕਲਪ ਸੁਸਾਇਟੀ ਦੁਆਰਾ ਪਿਛਲੇ ਸਾਲ ਲਾਏ ਬੂਟਿਆਂ ਦਾ ਕੀਤਾ ਨਿਰੀਖਣ

 ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ  ਇਸੇ ਲੜੀ ਤਹਿਤ ਪਿਛਲੇ ਸਾਲ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਾਏਨਾਗਾ ਵਿਖੇ ਸਰਕਾਰੀ ਆਈ.ਟੀ.ਆਈ ਅਦਾਰੇ ਵਿੱਚ ਸੰਸਥਾ ਦੁਆਰਾ ਬੂਟੇ ਲਗਾਏ ਗਏ ਸਨ। ਇਹਨਾਂ ਬੂਟਿਆਂ ਦਾ ਨਿਰੀਖਣ ਵਣ  ਰੇਂਜ ਅਫਸਰ ਹਰਦੀਪ ਸਿੰਘ ਹੁੰਦਲ ਨੇ ਅੱਜ ਖੁਦ ਮੌਕੇ ਤੇ ਜਾ ਕੇ ਕੀਤਾ। ਉਹਨਾਂ ਸੰਸਥਾ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਜੇਕਰ ਬੂਟੇ ਲਗਾ ਕੇ ਸੰਕਲਪ ਸੁਸਾਇਟੀ ਵਾਂਗ ਇਹਨਾਂ ਦੇ ਪਾਲਣ ਪੋਸ਼ਣ ਦੀ ਪੈਰਵਈ ਕੀਤੀ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਵੱਡੀ ਸੰਖਿਆ ਵਿੱਚ ਹਰ ਸਾਲ ਲਗਾਏ ਜਾਣ ਵਾਲੇ ਬੂਟਿਆਂ ਦੀ ਹੋਂਦ ਬਰਕਰਾਰ ਰਹੇਗੀ। ਇਸ ਨਿਰੀਖਣ ਫੇਰੀ ਦੌਰਾਨ ਆਈ.ਟੀ.ਆਈ ਦੇ ਪ੍ਰਿੰਸੀਪਲ ਲਾਲ ਚੰਦ ਨੇ ਆਖਿਆ ਕਿ ਉਹ ਖੁਦ ਵਾਤਾਵਰਨ ਦੇ ਲਗਾਤਾਰ ਵਿਗੜ ਰਹੇ ਸੰਤੁਲਨ ਲੈ ਕੇ ਚਿੰਤਾਜਨਕ ਹਨ ਅਤੇ ਉਹ ਇਹਨਾਂ ਬੂਟਿਆਂ ਦਾ ਪਾਲਣ ਪੋਸ਼ਣ ਬੱਚਿਆਂ ਦੀ ਤਰ੍ਹਾਂ ਕਰਕੇ ਆਪਣੇ ਬਣਦੇ ਫਰਜ਼ਾਂ ਦੀ ਅਦਾਇਗੀ ਕਰਦੇ ਆ ਰਹੇ ਹਨ। ਪੰਮਾ ਸੰਧੂ ਨੇ ਦੱਸਿਆ ਕਿ ਪਿਛਲੇ ਸਾਲ ਆਈ.ਟੀ.ਆਈ ਸਰਾਏਨਾਗਾ ਤੋਂ ਇਲਾਵਾ ਪਿੰਡ ਮਾਨ ਸਿੰਘ ਵਾਲਾ ਦੀਆਂ ਜਨਤਕ ਥਾਵਾਂ ਤੇ ਲਗਾਏ ਬੂਟੇ ਵੀ ਪੂਰੀ ਤਰ੍ਹਾਂ ਹਰੇ ਭਰੇ ਹਨ ਅਤੇ ਉਹਨਾਂ ਦੀ ਟੀਮ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਬੜੀ ਤਨਦੇਹੀ ਨਾਲ ਕਰਦੀ ਆ ਰਹੀ ਹੈ। ਇਸ ਦੇ ਨਾਲ ਹੀ ਵਣ  ਰੇਂਜ ਅਫਸਰ ਹੁੰਦਲ  ਨੇ ਪ੍ਰਿੰਸੀਪਲ ਲਾਲ ਚੰਦ ਨੂੰ ਨਵੇਂ ਲਗਾਏ ਜਾਣ ਵਾਲੇ ਬੂਟੇ ਅਤੇ ਪੁਰਾਣੇ ਬੂਟਿਆਂ ਦੀ ਦੇਖਭਾਲ ਨੂੰ ਲੈ ਕੇ ਤਕਨੀਕੀ ਸਲਾਹਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਨ ਰੇਂਜ ਅਫਸਰ ਹਰਦੀਪ ਸਿੰਘ ਹੁੰਦਲ, ਪ੍ਰਿੰਸੀਪਲ ਲਾਲ ਚੰਦ, ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਅਤੇ ਆਈ.ਟੀ.ਆਈ ਸਰਾਏਨਾਗਾ ਦਾ ਸਟਾਫ ਹਾਜਰ ਸਨ।

Post a Comment

0Comments

Post a Comment (0)