ਇਸਤਰੀ ਅਕਾਲੀ ਦਲ ਨੇ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ
ਬਠਿੰਡਾ , 27 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਪਿੰਡ ਨੇਹੀਆਂ ਵਾਲਾ , ਬਲਾਹੜ ਵਿੰਝੂ ਅਤੇ ਬੁਰਜ ਮਹਿਮਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਮੂਲੀਅਤ ਕੀਤੀ ।
ਇਹਨਾਂ ਮੀਟਿੰਗਾਂ ਵਿੱਚ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਨੇ ਸਬੋਧਨ ਕਰਦਿਆਂ ਕਿਹਾ ਕਿ ਤੱਕੜੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਗਾ ਕੇ ਲੋਕ ਸਭਾ ਹਲਕੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਬਹੁਮਤ ਨਾਲ ਜਿਤਾਉ । ਉਹਨਾਂ ਕਿਹਾ ਕਿ ਅੱਜ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਲਈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਭਲਾ ਚਾਹੁੰਦੀ ਹੈ ।
ਉਹਨਾਂ ਕਿਹਾ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਤੇ ਪੰਜਾਬ ਨੂੰ ਲੁੱਟਣ ਲਈ ਆਉਂਦੀਆਂ ਹਨ । ਇਹਨਾਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਝੂਠੇ ਲਾਰੇ ਲਗਾ ਕੇ ਗੁੰਮਰਾਹ ਕੀਤਾ ਜਾਂਦਾ ਹੈ । ਕਾਂਗਰਸ ਪਾਰਟੀ ਨੇ ਸਾਡੇ ਗੁਰਦੁਆਰਿਆਂ ਤੇ ਹਮਲੇ ਕਰਵਾਏ । ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਤੇ ਹਮਲੇ ਕੀਤੇ । ਆਮ ਆਦਮੀ ਪਾਰਟੀ ਤਾਂ ਨਿਰੀ ਝੂਠ ਦਾ ਪੁਲੰਦਾ ਹੈ । ਪਰ ਹੁਣ ਲੋਕ ਇਹਨਾਂ ਤੋਂ ਨਿਰਾਸ਼ ਹੋ ਚੁੱਕੇ ਹਨ ।
ਇਸ ਮੌਕੇ ਔਰਤਾਂ ਨੇ ਭਰੋਸਾ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣਗੀਆਂ । ਉਹਨਾਂ ਨੇ ਫੁੱਲਾਂ ਦੀ ਵਰਖਾ ਕਰਕੇ ਹਰਗੋਬਿੰਦ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ।
ਇਸ ਮੌਕੇ ਸਰਕਲ ਪ੍ਰਧਾਨ ਗੁਰਪ੍ਰੀਤ ਕੌਰ , ਮਨਜੀਤ ਕੌਰ ਨੇਹੀਆ ਵਾਲਾ , ਅਮਰਜੀਤ ਕੌਰ , ਨਸੀਬ ਕੌਰ , ਜਸਪਾਲ ਕੌਰ , ਸੁਖਦੀਪ ਕੌਰ , ਗਿਆਨ ਕੌਰ ਬਲਾਹੜ ਵਿੰਝੂ , ਹਰਬੰਸ ਕੌਰ , ਰੇਖਾ ਰਾਣੀ , ਗੁਰਮੀਤ ਕੌਰ , ਪਰਮਜੀਤ ਕੌਰ , ਜਸਵਿੰਦਰ ਕੌਰ
ਆਦਿ ਮੌਜੂਦ ਸਨ ।