ਚੰਡੀਗੜ੍ਹ, 12 ਅਪ੍ਰੈਲ (BTTNEWS)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਵਿਭਾਗ ਵੱਲੋਂ ਮਾਲਵੇ ਇਲਾਕੇ ਦੇ ਨਾਮਵਰ ਖੇਡ ਚਿੰਤਕ ਹਰਵਿੰਦਰ ਸਿੰਘ ਵਿਰਕ ਨੂੰ ਸ਼ਾਨਦਾਰ ਖੇਡ ਪ੍ਰਾਪਤੀਆਂ ਸਦਕਾ ਪੰਜਾਬ ਯੂਨੀਵਰਸਿਟੀ ਦੇ ਸਲਾਨਾ ਖੇਡ ਸਮਾਰੋਹ ਦੌਰਾਨ ਵਾਇਸ ਸਾਂਚਲਰ ਡਾਕਟਰ ਰੇਨੂ ਵਿੱਜ ਤੇ ਜੋਇੰਟ ਡਾਇਰੈਕਟਰ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਡਾਕਟਰ ਬਲਜੀਤ ਸਿੰਘ ਸੇਖੋ ਵੱਲੋਂ ਬਤੌਰ ਖੇਡ ਪ੍ਰਮੋਟਰ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਇੱਥੇ ਵਰਨਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਲਗਾਤਾਰ ਸੱਤਵੇਂ ਸਾਲ ਹਰਵਿੰਦਰ ਸਿੰਘ ਵਿਰਕ ਨੂੰ ਇਸ ਮਾਣਮੱਤੇ ਸਨਮਾਨ ਨਾਲ ਨਿਵਾਜਿਆ ਗਿਆ ਹੈ ਅੱਗੇ ਇਹ ਵੀ ਦੱਸਣ ਯੋਗ ਹੈ ਕਿ ਹਰਵਿੰਦਰ ਸਿੰਘ ਵਿਰਕ ਦੀ ਸੁਚੱਜੀ ਤੇ ਪ੍ਰਬੰਧਕੀ ਕੁਸ਼ਲਤਾ ਸਦਕਾ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਕਬੱਡੀ ਟੀਮ ਲੜਕੇ ਤੇ ਖੋ ਖੋ ਟੀਮ ਲੜਕੀਆਂ ਨੇ ਪੰਜਾਬ ਯੂਨੀਵਰਸਿਟੀ ਚੈਂਪੀਅਨ ਬਣ ਕੇ ਇੱਕੋ ਸ਼ੈਸਨ ਚ ਦੋ ਚੈਪੀਅਨ ਟਰਾਂਫੀਆ ਜਿੱਤ ਕੇ ਨਵਾ ਇਤਿਹਾਸ ਸਿਰਜਿਆ ਹੈ ਇਸ ਸ਼ਾਨਦਾਰ ਤੇ ਮਾਣਮੱਤੀ ਪ੍ਰਾਪਤੀ ਤੇ ਇਲਾਕੇ ਦੇ ਵੱਖ ਵੱਖ ਸੰਗਠਨਾਂ ,ਸਮਾਜਿਕ ਸੰਸਥਾਵਾਂ ,ਖੇਡ ਸੰਸਥਾਵਾਂ ਤੇ ਹੋਰ ਪਤਵੰਤਿਆਂ ਨੇ ਹਰਵਿੰਦਰ ਵਿਰਕ ਨੂੰ ਖੇਡਾਂ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਸਦਕਾ ਮੁਬਾਰਕਾਂ ਤੇ ਸ਼ੁਭਕਾਮਨਾ ਦਿੱਤੀਆਂ ਤੇ ਉਮੀਦ ਪ੍ਰਗਟ ਕੀਤੀ ਹੈ ਆਉਣ ਵਾਲੇ ਸਮੇਂ ਚ ਇਸੇ ਤਰ੍ਹਾਂ ਮਾਲਵੇ ਇਲਾਕੇ ਨੂੰ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੰਦਿਆਂ ਨੌਜਵਾਨ ਪੀੜੀ ਨੂੰ ਨਰੋਈ ਸਿਹਤ ,ਸੁਚੱਜੀ ਸੇਧ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਰਹਿਣਗੇ |
ਪੰਜਾਬ ਯੂਨੀਵਰਸਿਟੀ ਵੱਲੋਂ ਹਰਵਿੰਦਰ ਸਿੰਘ ਵਿਰਕ ਦਾ ਸ਼ਾਨਦਾਰ ਸਨਮਾਨ
April 12, 2024
0