ਮਲੋਟ/ਸ੍ਰੀ ਮੁਕਤਸਰ ਸਾਹਿਬ , 6 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਦਸਮੇਸ਼ ਨਗਰ ਮਲੋਟ ਵਿਖੇ ਹਲਕਾ ਮਲੋਟ ਦੀ ਪ੍ਰਧਾਨ ਕਿਰਨਪਾਲ ਕੌਰ ਮਹਾਂਬੱਧਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ । ਜਿਸ ਦੌਰਾਨ ਸਰਬਸੰਮਤੀ ਨਾਲ ਇਸਤਰੀ ਅਕਾਲੀ ਦਲ ਦੀ ਚੋਣ ਕਰਵਾ ਕੇ ਜਸਵਿੰਦਰ ਕੌਰ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਕਮਲਜੀਤ ਕੌਰ , ਕੁਲਵਿੰਦਰ ਕੌਰ , ਗੁਰਮੀਤ ਕੌਰ , ਗੁਰਦੀਪ ਕੌਰ , ਪ੍ਰੀਤ ਕੌਰ , ਮਨਜੀਤ ਕੌਰ , ਸਰਬਜੀਤ ਕੌਰ , ਜਸਵੀਰ ਕੌਰ ਅਤੇ ਪ੍ਰਭਦੀਪ ਕੌਰ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਇਆ ਗਿਆ ।
ਦਸਮੇਸ਼ ਨਗਰ ਪਿੰਡ ਮਲੋਟ ਵਿਖੇ ਇਸਤਰੀ ਅਕਾਲੀ ਦਲ ਨੇ ਮੀਟਿੰਗ ਕੀਤੀ
April 06, 2024
0