ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (BTTNEWS)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਾਜ਼ਿਲਕਾ / ਮੁਕਤਸਰ/ ਕੋਟਕਪੂਰਾ ਆਦਿ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਸਕੀਮ ਅਧੀਨ ਕਰੋੜਾਂ ਰੁਪਏ ਖਰਚ ਕੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਨਾਰਦਨ ਰੇਲਵੇ ਪੈਸੰਜਰ ਸਮਿਤੀ ਰਜਿ. ਦੀ ਜਰਨਲ ਮੀਟਿੰਗ ਹੋਟਲ ਸਿਟੀ ਪੈਲੇਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਨੋਦ ਕੁਮਾਰ ਭਾਵਨੀਆ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਰੇਲਵੇ ਵਿਭਾਗ ਨਾਲ ਸਬੰਧਿਤ ਮੁੱਖ ਮੰਗਾਂ ਸਬੰਧੀ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜਸਵੰਤ ਸਿੰਘ ਬਰਾੜ ਵੱਲੋਂ ਬਾਖੂਬੀ ਨਿਭਾਈ ਗਈ। ਮੀਟਿੰਗ ਦੇ ਸ਼ੁਰੂ ਵਿੱਚ ਭੰਵਰ ਲਾਲ ਸ਼ਰਮਾ ਵੱਲੋਂ ਇੱਕ ਧਾਰਮਿਕ ਗੀਤ ਗਾਇਆ ਗਿਆ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਬੂਟਾ ਰਾਮ ਕਮਰਾ, ਸ਼ਾਮ ਲਾਲ ਗੋਇਲ, ਬਨਾਰਸੀ ਦਾਸ ਮੱਕੜ ਬਾਘਾ ਪੁਰਾਣਾ, ਪਵਨ ਕੁਮਾਰ ਗੁਪਤਾ, ਮਲਕੀਤ ਸਿੰਘ, ਰਾਜ ਗੁੰਬਰ , ਬਲਜੀਤ ਸਿੰਘ, ਚਰਨਜੀਤ ਆਦਿ ਆਗੂਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਾਰੇ ਬੁਲਾਰਿਆਂ ਵੱਲੋਂ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਮੁਕਤਸਰ ਆਦਿ ਹਲਕਿਆਂ ਤੋਂ ਆਗਾਮੀ ਚੋਣਾਂ ਦੌਰਾਨ ਖੜਨ ਵਾਲੇ ਉਮੀਦਵਾਰਾਂ ਪਾਸੋਂ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਪਾਸੋਂ ਰੇਲਵੇ ਨਾਲ ਸਬੰਧਿਤ ਸਮਿਤੀ ਦੀਆਂ ਮੰਗਾਂ ਸਬੰਧੀ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਪੂਰਾ ਕਰਵਾਇਆ ਜਾਵੇ। ਮੁੱਖ ਮੰਗਾਂ ਜਿਵੇਂ ਕਿ ਫਾਜ਼ਿਲਕਾ ਵਿਖੇ ਵਾਸ਼ਿੰਗ ਲਾਈਨ ਬਣਾਉਣਾ, ਕੋਟਕਪੂਰਾ ਮੋਗਾ ਨਵੀਂ ਰੇਲ ਲਾਈਨ ਪਾਉਣਾ, ਕੋਟਕਪੂਰਾ-ਮੁਕਤਸਰ- ਫਾਜ਼ਿਲਕਾ- ਅਬੋਹਰ, ਗੰਗਾਨਗਰ ਤੱਕ ਪੈਸੰਜਰ ਟਰੇਨ ਚਲਾਉਣ ਬਾਰੇੇ, ਮੁਕਤਸਰ ਦਾ ਰੇਲਵੇ ਗੁਡਸ ਯਾਰਡ ਬਲਮਗੜ੍ਹ ਸਿਫ਼ਟ ਕਰਨਾ, ਮੁਕਤਸਰ ਵਿਖੇ ਬੂੜਾ ਗੁੱਜਰ ਰੋਡ ਰੇਲਵੇ ਕਾਰਸਿੰਗ ’ਤੇ ਅੰਡਰਬ੍ਰਿਜ ਬਣਾਉਣਾ, ਫਿਰੋਜ਼ਪੁਰ-ਪੱਟੀ ਰੇਲ Çਲੰਕ ਮੁਕੰਮਲ ਕਰਨਾ, ਫਾਜ਼ਿਲਕਾ ਤੋਂ ਨਵੀਂ ਦਿੱਲੀ ਵਾਇਆ ਰੋਹਤਕ ਨਵੀਂ ਐਕਸਪ੍ਰੈਸ ਨਾਇਟ ਟਰੇਨ ਚਲਾਉਣਾ , ਮੁਕਤਸਰ ਤੋਂ ਨਾਂਦੇੜ ਸਾਹਿਬ ਨਵੀਂ ਟਰੇਨ ਚਲਾਉਣਾ, ਫਾਜ਼ਿਲਕਾ ਤੋਂ ਹਰਿਦੁਆਰ ਨਵੀਂ ਟਰੇਨ ਚਲਾਉਣਾ, ਹੈਦਰਾਬਾਦ ਤੋਂ ਹਿਸਾਰ ਟਰੇਨ ਨੂੰ ਫਾਜ਼ਿਲਕਾ ਤੱਕ ਵਾਧਾ ਕਰਨਾ। ਉਪਰੋਕਤ ਤੋਂ ਇਲਾਵਾ ਮੀਟਿੰਗ ਦੌਰਾਨ ਬਲਜੀਤ ਸਿੰਘ ਮੁਕਤਸਰ, ਓਮ ਪ੍ਰਕਾਸ਼, ਪ੍ਰਮੋਦ ਆਰੀਆ, ਦੇਸ ਰਾਜ ਤਨੇਜਾ, ਗੁਰਦਾਸ ਗਿਰਧਰ ਆਦਿ ਵੀ ਹਾਜ਼ਰ ਸਨ। ਇਸ ਮੌਕੇ ਵਿਨੋਦ ਕੁਮਾਰ ਭਾਵਨੀਆ ਅਤੇ ਸ਼ਾਮ ਲਾਲ ਗੋਇਲ ਮੈਂਬਰ ਡੀਆਰਯੂਸੀਸੀ ਫਿਰੋਜ਼ਪੁਰ ਡਵੀਜਨ ਨੇ ਮੀਟਿੰਗ ਦੌਰਾਨ ਆਏ ਮੈਂਬਰਾਂ ਦਾ ਧੰਨਵਾਦ ਕੀਤਾ।