ਇਸਤਰੀ ਅਕਾਲੀ ਦਲ ਵੱਲੋਂ ਪਿੰਡ ਗੱਗੜ , ਬਾਦਲ , ਮਾਨਾ ਅਤੇ ਬੀਦੋਵਾਲੀ ਵਿਖੇ ਕੀਤੀਆਂ ਗਈਆਂ ਭਰਵੀਆਂ ਮੀਟਿੰਗਾਂ
ਲੰਬੀ/ਸ੍ਰੀ ਮੁਕਤਸਰ ਸਾਹਿਬ , 4 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਤੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ।
ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਲੰਬੀ ਵਿਧਾਨ ਸਭਾ ਹਲਕੇ ਜੋ ਲੋਕ ਸਭਾ ਹਲਕੇ ਬਠਿੰਡਾ ਵਿੱਚ ਪੈਂਦਾ ਹੈ ਦੇ ਚਾਰ ਪਿੰਡਾਂ ਗੱਗੜ , ਬਾਦਲ , ਮਾਨਾ ਅਤੇ ਬੀਦੋਵਾਲੀ ਵਿਖੇ ਬੀਬੀਆਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ।
ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਵੱਖ ਵੱਖ ਪਿੰਡਾਂ ਵਿੱਚ ਬੀਬੀਆਂ ਦੇ ਵੱਡੇ ਇਕੱਠਾਂ ਦੌਰਾਨ ਬੋਲਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਬੀਬੀਆਂ ਵੱਡੀ ਗਿਣਤੀ ਵਿੱਚ ਨਿੱਤ ਰੋਜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੀਆਂ ਹਨ ਉਸ ਤੋਂ ਸਿੱਧ ਹੁੰਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਔਰਤਾਂ ਹਨੇਰੀਆਂ ਲਿਆ ਦੇਣਗੀਆਂ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਲੋਕ ਅੱਕ ਚੁੱਕੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ ।
ਪਿੰਡ ਗੱਗੜ ਵਿਖੇ ਜਸਵੀਰ ਕੌਰ ਸਰਕਲ ਪ੍ਰਧਾਨ, ਸਤਵਿੰਦਰ ਕੌਰ ਸਰਕਲ ਪ੍ਰਧਾਨ, ਸੁਖਪ੍ਰੀਤ ਕੌਰ, ਸੀਮਾ ਕੌਰ, ਸੁਮਨਦੀਪ ਕੌਰ, ਸੁਖਵਿੰਦਰ ਕੌਰ, ਰਮਨਦੀਪ ਕੌਰ, ਬਲਜੀਤ ਕੌਰ, ਮਨਦੀਪ ਸਿੰਘ, ਰਾਜਿੰਦਰ ਸਿੰਘ, ਰੋਮੀ ਸਿੰਘ, ਮਨਪ੍ਰੀਤ ਸਿੰਘ ਨੰਬਰਦਾਰ, ਹਰਪਾਲ ਸਿੰਘ ਸ਼ਾਮਲ ਸਨ। ਪਿੰਡ ਬਾਦਲ ਵਿਖੇ ਛਿੰਦਰ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਲਖਵੀਰ ਕੌਰ, ਸਤਪਾਲ ਕੌਰ,ਹਰਪਾਲ ਕੌਰ ਅਤੇ ਅਮਨਦੀਪ ਕੌਰ ਮੌਜੂਦ ਸਨ ।
ਪਿੰਡ ਮਾਨਾ ਵਿਖੇ ਪ੍ਰੀਨਾ ਕੌਰ, ਹਰਪ੍ਰੀਤ ਕੌਰ , ਅੰਗਰੇਜ਼ ਕੌਰ, ਬਲਦੇਵ ਕੌਰ, ਸੰਦੀਪ ਕੌਰ ਅਤੇ ਪਿੰਡ ਬੀਦੋਵਾਲੀ ਵਿਖੇ ਵੀਰਪਾਲ ਕੌਰ, ਗੁਰਮੀਤ ਕੌਰ, ਦਰਸ਼ਨ ਕੌਰ, ਨਸੀਬ ਕੌਰ, ਰਾਜ ਕੌਰ, ਕੁਲਵਿੰਦਰ ਕੌਰ, ਸੋਨੂੰ ਰਾਣੀ ਅਤੇ ਅਮਨਦੀਪ ਕੌਰ ਆਦਿ ਮੌਜੂਦ ਸਨ ।