ਰਜਿੰਦਰ ਕੌਰ ਹਰੀਕੇ ਕਲਾਂ ਨੂੰ ਸਰਕਲ ਸਰਾਏਨਾਗਾ ਦਾ ਪ੍ਰਧਾਨ ਬਣਾਇਆ ਗਿਆ

BTTNEWS
0

 ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਨਵਸੰਗੀਤ ਸਿੰਘ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸਰਕਲ ਸਰਾਏਨਾਗਾ ਦੀ ਮੀਟਿੰਗ ਸਰਾਏਨਾਗਾ ਵਿਖੇ ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਸਰਬਸੰਮਤੀ ਨਾਲ ਸਰਕਲ ਸਰਾਏਨਾਗਾ ਦੀ ਚੋਣ ਕਰਵਾ ਕੇ ਰਜਿੰਦਰ ਕੌਰ ਹਰੀਕੇ ਕਲਾਂ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ । 

 

ਰਜਿੰਦਰ ਕੌਰ ਹਰੀਕੇ ਕਲਾਂ ਨੂੰ ਸਰਕਲ ਸਰਾਏਨਾਗਾ ਦਾ ਪ੍ਰਧਾਨ ਬਣਾਇਆ ਗਿਆ

    ਇਸ ਤੋਂ ਇਲਾਵਾ ਸੁਖਵਿੰਦਰ ਕੌਰ ਸਰਾਏਨਾਗਾ ਨੂੰ ਸੀਨੀਅਰ ਮੀਤ ਪ੍ਰਧਾਨ , ਵੀਨਾ ਰਾਣੀ ਖੋਖਰ ਨੂੰ ਮੀਤ ਪ੍ਰਧਾਨ , ਤਜਿੰਦਰ ਕੌਰ ਸਰਾਏਨਾਗਾ ਨੂੰ ਕੈਸ਼ੀਅਰ ਅਤੇ ਰਾਜਵਿੰਦਰ ਕੌਰ ਖੋਖਰ ਨੂੰ ਸਹਾਇਕ ਕੈਸ਼ੀਅਰ ਬਣਾਇਆ ਗਿਆ ।

      ਜਦੋਂ ਕਿ ਨਰਿੰਦਰ ਕੌਰ ਹਰੀਕੇ ਕਲਾਂ , ਬਲਜਿੰਦਰ ਕੌਰ ਵੱਟੂ , ਅਰਸ਼ਦੀਪ ਕੌਰ ਚੱਕ ਮੋਤਲੇ ਵਾਲਾ ,  ਗਗਨਦੀਪ ਕੌਰ ਹਰੀਕੇ ਕਲਾਂ , ਸੁਖਪਾਲ ਕੌਰ ਮਰਾੜ ਕਲਾਂ , ਜਸਮੇਲ ਕੌਰ ਸਰਾਏਨਾਗਾ ਅਤੇ ਰਮਨਦੀਪ ਕੌਰ ਖੋਖਰ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਇਆ ਗਿਆ ।

Post a Comment

0Comments

Post a Comment (0)