ਸ੍ਰੀ ਮੁਕਤਸਰ ਸਾਹਿਬ , 16 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਸਰਕਾਰ ਦੇ ਰੰਗ ਵੀ ਨਿਰਾਲੇ ਹੀ ਹਨ ਅਤੇ ਨਿੱਤ ਰੋਜ ਨਵੇਂ ਤੋਂ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਹਨ । ਹੁਣ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਜ਼ਿਲਾ ਪ੍ਰੋਗਰਾਮ ਅਫਸਰ ਮੋਹਾਲੀ ਨੇ ਹੁਕਮ ਦਿੱਤਾ ਹੈ ਕਿ 17 ਅਪ੍ਰੈਲ ਨੂੰ ਜੋ ਵੋਮੈਨ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ ਉਸ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਭਾਗ ਲੈਣ । ਇਸ ਪ੍ਰੋਗਰਾਮ ਵਿੱਚ ਉਹਨਾਂ ਦੀ ਹਾਜ਼ਰੀ ਲਗਵਾਈ ਜਾਵੇ ।
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਭਾਗ ਅਤੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਕੋਲੋਂ ਤਾਂ ਪਹਿਲਾਂ ਹੀ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਤੇ ਉੱਤੋ ਆ ਹੋਰ ਹੁਕਮ ਚਾੜ੍ਹ ਦਿੱਤਾ ਗਿਆ ਹੈ । ਇਹ ਬਿਲਕੁਲ ਗਲਤ ਹੈ ।