ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ // ਸੁਖਮਨੀ ਬਰਾੜ ਨੇ ਇੰਟਰਨੈਸ਼ਨਲ ਪੱਧਰ 'ਤੇ ਚਮਕਾਇਆ ਨਾਂ

BTTNEWS
0

  -ਅੰਗਰੇਜ਼ੀ ਵਿੱਚ ਕਵਿਤਾਵਾਂ ਦੀਆਂ  ਲਿਖੀਆਂ ਦੋ ਪੁਸਤਕਾਂ -

ਸ੍ਰੀ ਮੁਕਤਸਰ ਸਾਹਿਬ , 2 ਮਾਰਚ (ਸੁਖਪਾਲ ਸਿੰਘ ਢਿੱਲੋਂ)- ਪਿੰਡ ਭਾਗਸਰ ਦੇ ਉੱਘੇ ਵਿਅਕਤੀ ਦਿਲਬਾਗ ਸਿੰਘ ਬਰਾੜ ਦੀ ਪੋਤਰੀ ਅਤੇ ਪੁਲਿਸ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਤੇ ਹਰਪ੍ਰੀਤ ਕੌਰ ਦੀ ਹੋਣਹਾਰ ਬੇਟੀ ਸੁਖਮਨੀ ਬਰਾੜ ਨੇ ਛੋਟੀ ਉਮਰੇ ਹੀ ਵੱਡੀਆਂ ਪ੍ਰਾਪਤੀਆਂ ਕਰਕੇ ਇੰਟਰਨੈਸ਼ਨਲ ਪੱਧਰ ਤੇ ਆਪਣਾ ਨਾਂ ਚਮਕਾ ਲਿਆ ਹੈ । 

   

ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ // ਸੁਖਮਨੀ ਬਰਾੜ ਨੇ ਇੰਟਰਨੈਸ਼ਨਲ ਪੱਧਰ ਤੇ ਚਮਕਾਇਆ ਆਪਣਾ ਨਾਂ

    ਮਸੂਰੀ ਤੋਂ ਮੁੱਢਲੀ ਪੜ੍ਹਾਈ ਕਰਕੇ ਤੇ ਹੁਣ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਸੁਖਮਨੀ ਬਰਾੜ ਨੇ ਅੰਗਰੇਜ਼ੀ ਵਿੱਚ ਕਵਿਤਾਵਾਂ ਦੀਆਂ ਦੋ ਪੁਸਤਕਾਂ ਲਿਖੀਆਂ ਹਨ । ਪਹਿਲੀ ਪੁਸਤਕ ਦਾ ਨਾਮ ਲੋਸਟ ਇਨ ਦਾ ਨਾਈਟ ਸਕਾਈ ਅਤੇ ਦੂਜੀ ਪੁਸਤਕ ਦਾ ਨਾਮ ਫਸਾਡ ਹੈ । 

(1) LOST IN THE NIGHT SKY 

(2) FAÇADE 

(Both English poetry books)

 ਪ੍ਰਗਤੀ ਮੈਦਾਨ ਦਿੱਲੀ ਵਿਖੇ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿੱਚ ਵੀ ਸੁਖਮਨੀ ਬਰਾੜ ਦੀਆਂ ਇਹ ਕਿਤਾਬਾਂ ਰੱਖੀਆਂ ਗਈਆਂ ਸਨ । ਵਰਨਣਯੋਗ ਹੈ ਕਿ ਬਾਰਵੀਂ ਜਮਾਤ ਵਿੱਚ ਪੜਦਿਆਂ ਹੀ ਸੁਖਮਨੀ ਬਰਾੜ ਨੇ ਪਹਿਲੀ ਪੁਸਤਕ ਲਿਖ ਦਿੱਤੀ ਸੀ ।

Post a Comment

0Comments

Post a Comment (0)