ਪਰਮਜੀਤ ਕੌਰ (ਪੂਜਾ) ਦੇ ਕਤਲ ਦੇ 3 ਦੋਸ਼ੀ ਗ੍ਰਿਫਤਾਰ, ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

BTTNEWS
0

 ਮਿਤੀ 17/03/2024 ਨੂੰ ਗੋਨਿਆਨਾ ਰੋਡ 'ਤੇ ਸਿਰ ਵਿੱਚ ਕਾਪੇ ਮਾਰ ਕੀਤਾ ਸੀ ਕਤਲ

ਸ੍ਰੀ ਮੁਕਤਸਰ ਸਾਹਿਬ , 20 ਮਾਰਚ (BTTNEWS)- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨੀ ਪਰਮਜੀਤ ਕੌਰ ਉਰਫ਼ ਪੂਜਾ ਦਾ ਕਤਲ ਕਰਨ ਵਾਲੇ 03 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਪਰਮਜੀਤ ਕੌਰ ( ਪੂਜਾ ) ਦੇ ਕਤਲ ਦੇ 3 ਦੋਸ਼ੀ ਕਾਬੂ, ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ

ਜਾਣਕਾਰੀ ਅਨੁਸਾਰ ਮਿਤੀ 17/03/2024 ਨੂੰ ਮੁਦਈ ਗੁਰਪਿੰਦਰ ਸਿੰਘ ਉਰਫ ਲੱਕੀ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਸਿੱਖਵਾਲਾ ਹਾਲ ਅਬਾਦ ਗੋਨੇਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਬਿਆਨ ਦਿੱਤਾ ਕਿ ਮੇਰੀ ਮਾਤਾ ਪਰਮਜੀਤ ਕੌਰ ਉਰਫ ਪੂਜਾ ਪਤਨੀ ਪੱਪੂ ਸਿੰਘ ਜੋ ਆਪਣੇ ਘਰ ਦੇ ਬਾਹਰ ਬੇਠੀ ਸੀ ਜਿਸ ਤੇ  ਗੱਬਰ ਪੁੱਤਰ ਨਾ-ਮਾਲੂਮ, ਹੈਪੀ ਪੁੱਤਰ ਬਲਵਿੰਦਰ ਸਿੰਘ ਅਤੇ ਹੀਰਾ ਪੁੱਤਰ ਨਾ-ਮਾਲੂਮ ਵਾਸੀਆਨ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੇਰੀ ਮਾਤਾ ਦੇ ਸਿਰ ਵਿੱਚ ਕਾਪੇ ਮਾਰੇ,ਜਿਸ ਨਾਲ ਮੇਰੀ ਮਾਤਾ ਪਰਮਜੀਤ ਕੌਰ ਜਖਮੀ ਹੋ ਗਈ ਸੀ ਤੇ ਮੈਂ ਜੱਦ ਆਪਣੀ ਮਾਤਾ ਨੂੰ ਛਡਵਾਉਣ ਲਈ ਅੱਗੇ ਹੋਇਆ ਤਾ ਮੈਨੂੰ ਨਿਹਾਲ ਸਿੰਘ ਪੁੱਤਰ ਕਪੂਰ ਵੱਲੋਂ ਜੱਫਾ ਪਾ ਕੇ ਰੋਕ ਲਿਆ ਅਤੇ ਨਿਹਾਲ ਸਿੰਘ ਤੇ ਉਸਦੀ ਪਤਨੀ ਜਸਵੀਰ ਕੌਰ ਵੱਲੋਂ ਮੇਰੀ ਮਾਤਾ ਪਰਮਜੀਤ ਕੌਰ ਉਰਫ ਪੂਜਾ ਨੂੰ ਮਾਰਨ ਲਈ ਉਕਸਾਉਦੇ ਰਹੇ, ਜਿਸ ਦੇ ਬਿਆਨਾ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 42 ਮਿਤੀ 17/03/2024 ਅ/ਧ 302,148,149,120ਬੀ IPC ਤਹਿਤ ਬਰਖਿਲਾਫ ਗੱਬਰ ਪੁੱਤਰ ਨਾ- ਮਾਲੂਮ, ਹੈਪੀ ਪੁੱਤਰ ਬਲਵਿੰਦਰ ਸਿੰਘ, ਹੀਰਾ ਪੁੱਤਰ ਨਾ-ਮਾਲੂਮ, ਵਿੱਕੀ ਪੁੱਤਰ ਨਾ-ਮਾਲੂਮ, ਨਿਹਾਲ ਸਿੰਘ ਪੁੱਤਰ ਕਪੂਰ ਸਿੰਘ, ਜਸਵੀਰ ਕੌਰ ਪਤਨੀ ਨਿਹਾਲ ਸਿੰਘ ਵਾਸੀਆਨ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸ਼ਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਅਧੁਨਿਕ ਢੰਗ/ਤਰੀਕਿਆ ਦੀ ਵਰਤੋਂ ਕਰਦੇ ਹੋਏ ਦੋਸ਼ੀ ਨਿਹਾਲ ਸਿੰਘ ਪੁੱਤਰ ਕਪੂਰ ਸਿੰਘ, ਜਸਵੀਰ ਕੌਰ ਪਤਨੀ ਨਿਹਾਲ ਸਿੰਘ ਅਤੇ ਹੈਪੀ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਗੋਨਿਆਨਾ ਰੋਡ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰ ਲਿਆ ਗਿਆ ਹੈ। ਮੁਢੱਲੀ ਪੁੱਛ ਗਿੱਛ ਦੌਰਾਨ ਵਜ੍ਹਾਂ ਰੰਜਿਸ਼ ਇਹ ਦੱਸਿਆ ਕਿ ਦੋਸ਼ੀ ਨਿਹਾਲ ਸਿੰਘ ਦੀ ਦੋਹਤੀ ਨੂੰ ਮ੍ਰਿਤਕ ਪਰਮਜੀਤ ਕੌਰ ਉਰਫ ਪੂਜਾ ਦੇ ਲੜਕੇ ਵੱਲੋਂ ਘਰ ਵਿੱਚੋਂ ਭਜਾ ਕੇ ਵਿਆਹ ਕਰਵਾ ਲਿਆ ਸੀ। ਇਸੇ ਰੰਜਿਸ਼ ਦੇ ਚਲਦਿਆ ਗੱਸੇ ਵਿੱਚ ਆ ਕੇ ਪਰਮਜੀਤ ਕੌਰ ਪੂਜਾ ਦਾ ਕਤਲ ਕਰ ਦਿੱਤਾ ਸੀ। ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।

Post a Comment

0Comments

Post a Comment (0)