ਮਹਿਲਾ ਦਿਵਸ ਮੌਕੇ ਮਹਿਲਾ ਅਕਾਲੀ ਦਲ ਵੱਲੋਂ ਬਠਿੰਡਾ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

BTTNEWS
0

 - ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਕੀਤੀ ਸ਼ਮੂਲੀਅਤ -

- ਆਮ ਆਦਮੀ ਪਾਰਟੀ ਦੀ ਸਰਕਾਰ ਝੂਠੇ ਲਾਰਿਆਂ ਵਾਲੀ ਸਰਕਾਰ: ਹਰਗੋਬਿੰਦ ਕੌਰ, ਹਰਸਿਮਰਤ ਕੌਰ ਬਾਦਲ 

ਬਠਿੰਡਾ , 8 ਮਾਰਚ (ਸੁਖਪਾਲ ਸਿੰਘ ਢਿੱਲੋਂ)- ਅੱਜ ਕੌਮਾਂਤਰੀ ਇਸਤਰੀ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਬਠਿੰਡਾ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਦੌਰਾਨ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ । ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ । 

     

ਇਸਤਰੀ ਅਕਾਲੀ ਦਲ ਵੱਲੋਂ ਇਸਤਰੀ ਦਿਵਸ ਮੌਕੇ ਬਠਿੰਡਾ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

   ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਅਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਲਾਰਿਆਂ ਵਾਲੀ ਪਾਰਟੀ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ । ਜਿਸ ਕਰਕੇ ਲੋਕ ਆਪਣੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ । ਪਰ ਹੁਣ ਲੋਕ ਆਮ ਆਦਮੀ ਪਾਰਟੀ ਦੀਆਂ ਚਾਲਾਂ ਵਿੱਚ ਨਹੀਂ ਆਉਂਦੇ । 

           ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਦੇ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਹਰ ਔਰਤ ਨੂੰ ਹਜਾਰ ਹਜਾਰ ਰੁਪਏ ਪ੍ਰਤੀ ਮਹੀਨਾ ਦੇਵਾਂਗੇ ਪ੍ਰੰਤੂ 24 ਮਹੀਨੇ ਬੀਤ ਗਏ ਹਨ ਔਰਤਾਂ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ । ਉਹਨਾਂ ਕਿਹਾ ਕਿ ਔਰਤਾਂ ਨੂੰ 24 ਹਜਾਰ ਰੁਪਿਆ ਬਕਾਏ ਸਮੇਤ ਹਜ਼ਾਰ ਰੁਪਏ ਦੀ ਰਾਸ਼ੀ ਹਰ ਮਹੀਨੇ ਦੇਣੀ ਯਕੀਨੀ ਬਣਾਈ ਜਾਵੇ । ਉਹਨਾਂ ਕਿਹਾ ਸਰਕਾਰ ਵੱਲੋਂ ਲੱਖਾਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ  ,ਪਿਛਲੇ ਛੇ ਸੱਤ ਸਾਲ ਦੇ ਸਮੇਂ ਤੋਂ ਨਵੇਂ ਜੀਆਂ ਨੂੰ ਰਾਸ਼ਨ ਕਾਰਡ ਵਿੱਚ ਐਡ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਨਵੇਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਰਾਸ਼ਨ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ। ਕੱਟੇ ਗਏ  ਰਾਸ਼ਨ ਕਾਰਡ ਤੁਰੰਤ ਚਾਲੂ ਕੀਤੇ ਜਾਣ , ਨਵੇਂ ਜੀਆਂ ਨੂੰ ਰਾਸ਼ਨ ਕਾਰਡ ਵਿੱਚ ਐਡ ਕੀਤਾ ਜਾਵੇ ਨਵੇਂ ਰਾਸ਼ਨ ਕਾਰਡ ਬਣਾਏ ਜਾਣ ਅਤੇ  ਰਾਸ਼ਨ ਵਿੱਚ ਦਾਲ ਅਤੇ ਕਣਕ ਪੂਰੀ ਮਾਤਰਾ ਵਿੱਚ ਦਿੱਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮਾਫ ਕੀਤੀ ਗਈ ਹੈ ਪ੍ਰੰਤੂ ਖਾਸ ਕਰਕੇ ਗਰੀਬ ਵਰਗ ਦੇ ਬਿਲ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਵਿੱਚ ਹਨ । ਇਹਨਾਂ ਗਰੀਬ ਲੋਕਾਂ ਦੇ ਬਿੱਲ ਤੁਰੰਤ ਮਾਫ ਕੀਤੇ ਜਾਣ ਅਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਇਹ ਬਿਲ ਕਿਉਂ ਆ ਰਹੇ ਹਨ। ਇਸੇ ਤਰ੍ਹਾਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਦੀਆਂ ਲੜਕੀਆਂ ਨੂੰ ਦਿੱਤੀ ਜਾ ਰਹੀ ਸ਼ਗਨ ਸਕੀਮ ਪਿਛਲੇ ਛੇ ਸਾਲਾਂ ਤੋਂ ਬੰਦ ਪਈ ਹੈ । ਲੜਕੀਆਂ ਨੂੰ ਸ਼ਗਨ ਨਹੀਂ ਮਿਲ ਰਿਹਾ ਇਹ ਸ਼ਗਨ ਸਕੀਮ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਗਰੀਬ ਘਰਾਂ ਦੇ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ ਪਿਛਲੇ ਸਮੇਂ ਤੋਂ ਬੰਦ ਹਨ । ਬਹੁਤ ਸਾਰੇ ਬੱਚਿਆਂ ਦੇ ਸਰਟੀਫਿਕੇਟ ਕਾਲਜਾਂ ਵਾਲੇ ਨਹੀਂ ਦੇ ਰਹੇ ਕਿਉਂਕਿ ਉਹਨਾਂ ਦੀਆਂ ਫੀਸਾਂ ਨਹੀਂ ਭਰੀਆਂ ਗਈਆਂ । ਇਹਨਾਂ ਬੱਚਿਆਂ ਦੀਆਂ ਫੀਸਾਂ ਪਿਛਲੀਆਂ ਦਿੱਤੀਆਂ ਜਾਣ ਅਤੇ ਅੱਗੇ ਤੋਂ ਫੀਸਾਂ ਚਾਲੂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਕਾਨੂੰਨ ਦਾ ਰਾਜ ਨਹੀਂ ਹੈ । ਔਰਤਾਂ ਸੁਰੱਖਿਤ ਨਹੀਂ ਹਨ ਗੁੰਡਾ ਅਨਸਰ ਥਾਂ ਥਾਂ ਤੇ ਲੁੱਟ ਖੋਹਾਂ ਅਤੇ ਕੁੱਟ ਮਾਰ ਕਰ ਰਹੇ ਹਨ ।

      ਔਰਤਾਂ ਨੇ ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਹਰੇਬਾਜੀ ਕੀਤੀ। ਵੱਡੀ ਗਿਣਤੀ ਵਿੱਚ ਔਰਤਾਂ ਬਿਜਲੀ ਦੇ ਹਜ਼ਾਰਾਂ ਰੁਪਏ ਵਾਲੇ ਬਿੱਲ ਨਾਲ ਲੈ ਕੇ ਆਈਆਂ ਸਨ ਤੇ ਇਹ ਬਿੱਲ ਪੱਤਰਕਾਰਾਂ ਨੂੰ ਵਿਖਾਏ । 

      ਇਸ ਮੌਕੇ ਨਾਇਬ ਤਹਿਸੀਲਦਾਰ ਨੇ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਲਿਆ । ਕਿਸੇ ਸਿਆਸੀ ਪਾਰਟੀ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮੌਕੇ ਇਹ ਪਹਿਲਾਂ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਲ ਹੋਈਆਂ । 

       ਇਸ ਮੌਕੇ ਚਰਨਜੀਤ ਕੌਰ ਜਿਲ੍ਹਾ ਪ੍ਰਧਾਨ ਬਠਿੰਡਾ , ਬਲਕਾਰ ਸਿੰਘ ਜਿਲ੍ਹਾ ਪ੍ਰਧਾਨ ਬਠਿੰਡਾ , 

ਮਾਨ ਸਿੰਘ ਹਲਕਾ ਇੰਚਾਰਜ ਭੁੱਚੋੰ , 

ਇਕਬਾਲ ਸਿੰਘ ਬਬਲੀ ਢਿੱਲੋਂ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ , 

ਪਰਮਜੀਤ ਕੌਰ ਵਿਰਕ ਸੰਗਰੂਰ , ਜਸਵਿੰਦਰ ਕੌਰ ਸ਼ੇਰਗਿੱਲ , ਗੁਰਪ੍ਰੀਤ ਕੌਰ ਮੂਸਾ , 

ਸੁਖਵਿੰਦਰ ਕੌਰ ਸੁੱਖੀ ਬੁਢਲਾਡਾ , 

ਪਰਮਜੀਤ ਕੌਰ ਕੱਟੂ , ਹਲਕਾ ਲੰਬੀ ਦੀ ਪ੍ਰਧਾਨ ਮਨਜੀਤ ਕੌਰ , ਵੀਰਪਾਲ ਕੌਰ  , ਜਸਵੀਰ ਕੌਰ , ਅਮਨਦੀਪ ਕੌਰ  , ਮਨਪ੍ਰੀਤ ਕੌਰ , ਸੀਮਾ ਕੱਕਰ , ਸਤਨਾਮ ਕੌਰ , ਸਤਵਿੰਦਰ ਕੌਰ  , ਬੇਅੰਤ ਕੌਰ  , 

ਮਨਦੀਪ ਕੌਰ , ਸ਼ਰਨਜੀਤ ਕੌਰ , ਗਗਨਦੀਪ ਕੌਰ , ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ , ਕਿਰਨਦੀਪ ਕੌਰ ਮਹਾਂਬੱਧਰ , ਜਸਵਿੰਦਰ ਕੌਰ ਬਠਿੰਡਾ, ਸੰਦੀਪ ਕੌਰ , ਸਗਰੀਕਾ , ਜਸਪ੍ਰੀਤ ਕੌਰ , ਜਸਵੀਰ ਕੌਰ 

ਗੁਰਪ੍ਰੀਤ ਕੌਰ  , ਪਰਮਿੰਦਰ ਕੌਰ 

ਸੀਮਾ ਕੱਕੜ , ਹਰਦੀਪ ਕੌਰ 

ਮਨਿੰਦਰ ਕੌਰ ,ਜਲੋਰ ਸਿੰਘ ਤਲਵੰਡੀ , ਡਾਕਟਰ ਗੁਰਮੇਲ ਸਿੰਘ ਘਈ ਤੇ ਮਨਦੀਪ ਸਿੰਘ ਸਰਪੰਚ ਆਦਿ ਆਗੂ ਮੌਜੂਦ ਸਨ ।

Post a Comment

0Comments

Post a Comment (0)