ਕਾਂਗਰਸ ਨੂੰ ਅਲਵਿਦਾ ਕਹਿ ਕੇ ਲਗਭਗ 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

BTTNEWS
0

 ਤਪਾ , 3 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਤਪਾ ਵਿਖੇ  ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ।  ਇਸ ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਬਾਬਾ ਟੇਕ ਸਿੰਘ , ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਵੀ ਇਸ ਮੀਟਿੰਗ ਵਿੱਚ ਪੁੱਜੇ ।

 

ਕਾਂਗਰਸ ਨੂੰ ਅਲਵਿਦਾ ਕਹਿ ਕੇ ਲਗਭਗ 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

    ਮੀਟਿੰਗ ਦੌਰਾਨ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਲਗਭਗ 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ।

      ਇਸ ਮੌਕੇ ਹਰਗੋਬਿੰਦ ਕੌਰ ਨੇ ਕਰਮਜੀਤ ਕੌਰ ਨੂੰ ਸ਼ਹਿਰੀ ਸਰਕਲ ਪ੍ਰਧਾਨ , ਸ਼ਾਂਤਾ ਰਾਣੀ ਨੂੰ ਸੀਨੀਅਰ ਮੀਤ ਪ੍ਰਧਾਨ , ਕਰਮਜੀਤ ਕੌਰ ਨੂੰ ਵਾਰਡ ਨੰਬਰ 2 ਦੀ ਪ੍ਰਧਾਨ , ਮਨਜੀਤ ਕੌਰ ਨੂੰ ਵਾਰਡ ਨੰਬਰ 2 ਦੀ ਸੀਨੀਅਰ ਮੀਤ ਪ੍ਰਧਾਨ , ਕਿਰਨ ਖਾਨ ਨੂੰ ਜਥੇਬੰਧਕ ਸਕੱਤਰ , ਅਮਰਜੀਤ ਕੌਰ ਨੂੰ ਵਾਰਡ ਪ੍ਰਧਾਨ , ਚਾਵਲੀ ਦੇਵੀ ਸੀਨੀਅਰ ਮੀਤ ਪ੍ਰਧਾਨ , ਬਿਮਲਾ ਦੇਵੀ ਨੂੰ ਵਾਰਡ ਨੰਬਰ ਤਿੰਨ ਦੀ ਸੀਨੀਅਰ ਮੀਤ ਪ੍ਰਧਾਨ , ਕੁਲਦੀਪ ਕੌਰ ਨੂੰ ਵਾਰਡ ਨੰਬਰ ਪੰਜ ਦੀ ਪ੍ਰਧਾਨ , ਰਾਣੀ ਨੂੰ ਵਾਰਡ ਨੰਬਰ ਪੰਜ ਦੀ ਸੀਨੀਅਰ ਮੀਤ ਪ੍ਰਧਾਨ , ਸਵਰਨਜੀਤ ਕੌਰ ਨੂੰ ਵਾਰਡ ਨੰਬਰ ਛੇ ਦੀ ਸੀਨੀਅਰ ਮੀਤ ਪ੍ਰਧਾਨ , ਕਮਲੇਸ਼ ਰਾਣੀ ਨੂੰ ਵਾਰਡ ਨੰਬਰ ਛੇ ਦੀ ਪ੍ਰਧਾਨ , ਰੋਸ਼ਨੀ ਦੇਵੀ ਨੂੰ ਮੀਤ ਪ੍ਰਧਾਨ , ਲੱਛਮੀ ਦੇਵੀ ਨੂੰ ਸੀਨੀਅਰ ਮੀਤ ਪ੍ਰਧਾਨ , ਹਰਜੀਤ ਕੌਰ ਨੂੰ ਵਾਰਡ ਨੰਬਰ 8 ਦੀ ਸੀਨੀਅਰ ਮੀਤ ਪ੍ਰਧਾਨ , ਸੁਖਪਾਲ ਕੌਰ ਨੂੰ ਵਾਰਡ ਨੰਬਰ 8 ਦੀ ਪ੍ਰਧਾਨ , ਪਰਮਪਾਲ ਕੌਰ ਨੂੰ ਵਾਰਡ ਨੰਬਰ 10 ਦੀ ਪ੍ਰਧਾਨ , ਸੁਖਵਿੰਦਰ ਕੌਰ ਨੂੰ ਵਾਰਡ ਨੰਬਰ 11 ਦੀ ਪ੍ਰਧਾਨ , ਸੁਖਜੀਤ ਕੌਰ ਨੂੰ ਵਾਰਡ ਨੰਬਰ 11 ਦੀ ਸੀਨੀਅਰ ਮੀਤ ਪ੍ਰਧਾਨ , ਸਰਬਜੀਤ ਕੌਰ ਨੂੰ ਵਾਰਡ ਨੰਬਰ 9 ਦੀ ਪ੍ਰਧਾਨ , ਰਾਜਵਿੰਦਰ ਕੌਰ ਨੂੰ ਵਾਰਡ ਨੰਬਰ 9 ਦੀ ਸੀਨੀਅਰ ਮੀਤ ਪ੍ਰਧਾਨ , ਰਾਣੀ ਨੂੰ ਵਾਰਡ ਨੰਬਰ 14 ਦੀ ਪ੍ਰਧਾਨ ਕਰਮਜੀਤ ਕੌਰ ਨੂੰ ਵਾਰਡ ਨੰਬਰ 14 ਦੀ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਮੇਲ ਕੌਰ ਨੂੰ ਵਾਰਡ ਨੰਬਰ 2 ਦੀ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ।

         ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਬੀਬੀਆਂ ਦਾ ਕਾਫ਼ਲਾ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡਾ ਹੋ ਰਿਹਾ ਹੈ । ਉਹਨਾਂ ਕਿਹਾ ਕਿ ਬੀਬੀਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਲਾਭ ਦੇ ਸਕਦੀ ਹੈ । ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਤਾਂ ਲੋਕਾਂ ਨੂੰ ਝੂਠੇ ਲਾਰੇ ਲੱਪੇ ਲਗਾ ਕੇ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਹਨ । 

      ਉਹਨਾਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਵੋਟਰ ਇਹਨਾਂ ਪਾਰਟੀਆਂ ਨੂੰ ਕਰਾਰੀ ਹਾਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਗੇ ।

Post a Comment

0Comments

Post a Comment (0)