ਸੇਮ ਦੀ ਮਾਰ ਦਾ ਦਰਦ ਭਲੀਭਾਂਤ ਜਾਣਦਾ ਹਾਂ, ਖਾਣ ਨੂੰ ਦਾਣੇ ਤੱਕ ਨਹੀਂ ਹੁੰਦੇ : ਕਾਕਾ ਬਰਾੜ

BTTNEWS
0

  - 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਪਾਈ ਫਲੱਡ ਪਾਈਪ ਲਾਈਨ ਦਾ ਵਿਧਾਇਕ ਕਾਕਾ ਬਰਾੜ ਨੇ ਕੀਤਾ ਉਦਘਾਟਨ

- 25 ਸਾਲ ਪੁਰਾਣੀ ਸਮੱਸਿਆ ਤੋਂ ਪਿੰਡ ਵਾਸੀਆਂ ਨੂੰ ਦੁਆਈ ਰਾਹਤ

ਸ੍ਰੀ ਮੁਕਤਸਰ ਸਾਹਿਬ, 16 ਮਾਰਚ (BTTNEWS)- ਨਜ਼ਦੀਕੀ ਪਿੰਡ ਥਾਂਦੇਵਾਲਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਕਰੀਬ ਡੇਢ ਕਰੋੜ ਰੁਪਏ ਦੀ ਫਲੱਡ ਪਾਈਪ ਲਾਈਨ ਦਾ ਕੰਮ ਮੁਕੰਮਲ ਕੀਤਾ ਗਿਆ।ਕੰਮ ਮੁਕੰਮਲ ਹੋਣ ਤੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਕਿਸਾਨ ਤੇ ਪਾਰਟੀ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

ਸੇਮ ਦੀ ਮਾਰ ਦਾ ਦਰਦ ਭਲੀਭਾਂਤ ਜਾਣਦਾ ਹਾਂ, ਖਾਣ ਨੂੰ ਦਾਣੇ ਤੱਕ ਨਹੀਂ ਹੁੰਦੇ : ਕਾਕਾ ਬਰਾੜ

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਹਰ ਵਾਰ ਫਸਲ ਦੇ ਡੁੱਬ ਜਾਣ ਦਾ ਦਰਦ ਉਨ੍ਹਾਂ ਨੂੰ ਭਲੀਭਾਂਤ ਪਤਾ, ਕਿਉਂਕਿ ਉਨ੍ਹਾਂ ਦੇ ਪਿੰਡ ਜਵਾਹਰੇਵਾਲਾ ਵੀ ਲੰਬੇ ਸਮੇਂ ਤੋਂ ਸੇਮ ਦੀ ਮਾਰ ਹੇਠਾਂ ਰਿਹਾ ਹੈ ਜਿਸ ਵਿੱਚ ਖਾਣ ਲਈ ਵੀ ਬੜੀ ਮੁਸ਼ਕਿਲ ਨਾਲ ਦਾਣੇ ਹੁੰਦੇ ਸਨ, ਬਹੁਤ ਔਖਾ ਸਮਾਂ ਲੰਘਦਾ ਸੀ।ਇਸੇ ਤਰ੍ਹਾਂ ਪਿੰਡ ਥਾਂਦੇਵਾਲਾ ਦੇ ਕਿਸਾਨਾਂ ਨੂੰ ਵੀ ਇਸ ਦੀ ਮਾਰ ਝੱਲਣੀ ਪੈਂਦੀ ਸੀ ਕਿਉਂਕਿ ਹੜ੍ਹਾਂ ਦੇ ਪਾਣੀ ਨਾਲ ਉਨ੍ਹਂਾਂ ਦੀ ਕਰੀਬ 500 ਏਕੜ ਰਕਬਾ ਡੁੱਬ ਜਾਂਦਾ ਸੀ। ਇਹ ਸਮੱਸਿਆ ਪਿਛਲੇ ਕਰੀਬ 25 ਸਾਲਾਂ ਤੋ ਸੀ। ਜਦੋਂ ਇਹ ਸਮੱਸਿਆ ਆਉਂਦੀ ਸੀ ਤਾਂ ਕਿਸਾਨਾਂ ਵੱਲੋਂ ਪਾਣੀ ਆਪਣੇ ਖੇਤਾਂ ਵਿੱਚੋਂ ਕੱਢਣ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਹਨ। ਉਨ੍ਹਾਂ ਧਰਨਿਆਂ ਵਿੱਚ ਉਨ੍ਹਾਂ ਵੱਲੋਂ ਵਾਅਦਾ ਕੀਤਾ ਸੀ ਜਦੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇੇਗੀ ਸਭ ਤੋਂ ਪਹਿਲਾ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਅੱਜ ਇਹ ਸਮਾਂ ਆਉਣ ਤੇ ਕਰੀਬ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪ ਪਾਈ ਗਈ। ਇਸ ਨਾਲ ਪਿੰਡ ਉਦੇਕਰਨ, ਥਾਂਦੇਵਾਲਾ, ਝਬੇਲਵਾਲੀ ਤੇ ਚੜੇਵਾਨ ਦੇ ਪਿੰਡ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ। ਵਿਧਾਇਕ ਕਾਕਾ ਬਰਾੜ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਜਲਦ ਰਹਿੰਦੇ ਕੰਮ ਪੂਰੇ ਕੀਤੇ ਜਾਣਗੇ।ਇਸ ਦੌਰਾਨ ਕਿਸਾਨਾਂ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਬਾਈ ਕਾਕਾ ਬਰਾੜ ਨੇ ਉਨ੍ਹਾਂ ਨੂੰ ਰੋਟੀ ਪਾਇਆ ਹੈ ਕਿਉਂਕਿ ਹਰ ਵਾਰ ਉਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਸੀ। ਉਨ੍ਹਾਂ ਕਿਹਾ ਕਿ ਬੜੀਆਂ ਸਰਕਾਰਾਂ ਆਈਆਂ ਪਰ ਉਨ੍ਹਾਂ ਨੂੰ ਲਾਰੇ ਵੀ ਮਿਲੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਨ੍ਹਾਂ ਦੀ ਮੰਗ ਪੂਰੀ ਹੋਈ ਹੈ। ਉਨ੍ਹਾਂ ਵਿਧਾਇਕ ਕਾਕਾ ਬਰਾੜ ਨੂੰ ਵਿਸ਼ਵਾਸ ਦੁਆਇਆ ਜਿਵੇਂ ਉਨ੍ਹਾਂ ਨੇ ਸਾਡੀ ਬਾਂਹ ਫੜੀ ਉਵੇ ਹੀ ਅਸੀ ਡੱਟਕੇ ਉਨ੍ਹਾਂ ਦੇ ਨਾਲ ਖੜਾਂਗੇ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਜਤਿੰਦਰ ਮਹੰਤ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਸ਼ਮਿੰਦਰ ਸਿੰਘ ਟਿੱਲੂ, ਇਕੱਤਰ ਸਿੰਘ, ਜ਼ਸਪਾਲ ਸਿੰਘ ਧਾਲੀਵਾਲ, ਗੁਰਦੀਪ ਸਿੰਘ ਪ੍ਰਧਾਨ, ਮੈਂਬਰ ਅਮਰੀਕ ਸਿੰਘ, ਸੋਨਾ ਸਿੰਘ, ਬਿੰਦਾ ਬਰਾੜ, ਬਲਾਕ ਪ੍ਰਧਾਨ ਗੋਸ਼ਾ ਬਰਾੜ, ਗੋਲਾ ਬਰਾੜ, ਜਗਮੇਲ ਸਿੰਘ, ਬੇਅੰਤ ਸਿੰਘ, ਸੁਰਿੰਦਰ ਸਿੰਘ ਜੱਟਾ, ਗੁਰਚਰਨ ਸਿੰਘ ਉਦੇਕਰਨ, ਬਲਾਕ ਪ੍ਰਧਾਨ ਨਿਰਭੈ ਬੁੱਟਰ, ਕਰਨੈਲ ਸਿੰਘ ਕੈਲੀ, ਜ਼ਸਪਾਲ ਸਿੰਘ ਫੌਜੀ, ਸੰਬੰਧਤ ਵਿਭਾਗ ਦੇ ਐਕਸੀਅਨ, ਐਸਡੀਓ ਸਮੇਤ ਆਦਿ ਹਾਜ਼ਰ ਸਨ।

Post a Comment

0Comments

Post a Comment (0)