ਤਰਨਤਾਰਨ, 17 ਮਾਰਚ (BTTNEWS)- ਬੈਡਮਿੰਟਨ ਔਫ ਪੰਜਾਬ ਨੇ ਛੇਵੀਂ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ੀਪ ਲਈ ਟੀਮ ਦੀ ਚੋਣ ਕਰ ਲਈ ਹੈ, ਜਿਸ ਵਿਚ ਤਰਨਤਾਰਨ ਦੇ ਕੁਲਬੀਰ ਸਿੰਘ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ, ਜੋ ਟਾਟਾ ਨਗਰ ਜਮਸ਼ੇਦਪੁਰ 'ਚ 20 ਤੋ 23 ਮਾਰਚ ਨੂੰ ਖੇਡੇਗਾ ।
ਪੈਰਾ ਬੈਡਮਿੰਟ ਮੈਚ ਲਈ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋ ਕਰਵਾਏ ਗਏ ਟਰਾਇਲ ਵਿੱਚ ਤਰਨ ਤਾਰਨ ਜ਼ਿਲੇ ਨਾਲ ਸਬੰਧ ਕੁਲਬੀਰ ਸਿੰਘ ਦੀ ਸੈਲੈਕਸ਼ਨ ਹੋਈ ਹੈ ।