ਸਰਕਾਰ ਆਉਣ 'ਤੇ ਬੰਦ ਪਈਆਂ ਸਾਰੀਆਂ ਭਲਾਈ ਸਕੀਮਾਂ ਮੁਹਈਆ ਕਰਵਾਈਆਂ ਜਾਣਗੀਆਂ: ਹਰਗੋਬਿੰਦ ਕੌਰ

BTTNEWS
0

 ਸ੍ਰੀ ਮੁਕਤਸਰ ਸਾਹਿਬ , 22 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਜੋ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਵੀ ਕੌਮੀ ਪ੍ਰਧਾਨ ਹਨ ਤੇ ਲੱਖਾਂ ਔਰਤਾਂ ਦੇ ਆਗੂ ਹਨ ਵੱਖ ਵੱਖ ਪਿੰਡਾਂ ਵਿੱਚ ਗਰੀਬਾਂ ਦੇ ਵਿਹੜਿਆਂ ਵਿੱਚ ਪੁੱਜ ਰਹੀ ਹੈ ਤੇ ਗਰੀਬ ਔਰਤਾਂ ਨੂੰ ਮਿਲ ਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੀ ਹੈ ।    

ਸਰਕਾਰ ਆਉਣ 'ਤੇ ਬੰਦ ਪਈਆਂ ਸਾਰੀਆਂ ਭਲਾਈ ਸਕੀਮਾਂ ਮੁਹਈਆ ਕਰਵਾਈਆਂ ਜਾਣਗੀਆਂ: ਹਰਗੋਬਿੰਦ ਕੌਰ

   ਕੋਈ ਗਰੀਬ ਔਰਤ ਰਾਸ਼ਨ ਡਿਪੂਆਂ ਤੋਂ ਆਟਾ ਦਾਲ ਸਕੀਮ ਤਹਿਤ ਕਣਕ ਨਾ ਮਿਲਣ ਬਾਰੇ ਦੱਸ ਰਹੀ ਹੈ ਤੇ ਕੋਈ ਬੁਢਾਪਾ ਪੈਨਸ਼ਨ ਕੱਟੇ ਜਾਣ ਦੀ ਗੱਲ ਕਰ ਰਹੀ ਹੈ । ਕੋਈ ਹਜ਼ਾਰਾਂ ਰੁਪਏ ਆਇਆ ਬਿਜਲੀ ਦਾ ਬਿੱਲ ਵਿਖਾ ਰਹੀ ਹੈ ਤੇ ਕੋਈ ਸ਼ਗਨ ਸਕੀਮ ਦੇ ਪੈਸੇ ਨਾ ਮਿਲਣ ਬਾਰੇ ਕਹਿ ਰਹੀ ਹੈ । ਜਦੋਂ ਕਿ ਹਜ਼ਾਰ ਹਜ਼ਾਰ ਰੁਪਏ ਨਾ ਮਿਲਣ ਬਾਰੇ ਤਾਂ ਹਰ ਕੋਈ ਔਰਤ ਰੌਲਾ ਰੱਪਾ ਪਾ ਰਹੀ ਹੈ । ਇਹਨਾਂ ਔਰਤਾਂ ਦਾ ਇਹ ਵੀ ਉਲਾਂਭਾ ਹੈ ਕਿ ਹੁਣ ਕੋਈ ਨੇਤਾ ਆ ਕੇ ਉਹਨਾਂ ਦੀ ਗੱਲ ਨਹੀਂ ਸੁਣਦਾ , ਜਦੋਂ ਕਿ ਪਹਿਲਾਂ ਤਾਂ ਬੜੇ ਵਾਅਦੇ ਕਰਦੇ ਸਨ । ਅਨੇਕਾਂ ਔਰਤਾਂ ਉਹ ਵੀ ਮਿਲ ਰਹੀਆਂ ਹਨ ਜਿੰਨਾਂ ਨੂੰ ਨਿਆਂ ਤੇ ਇਨਸਾਫ਼ ਨਹੀਂ ਮਿਲਿਆ ਤੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਹਨ । 

        ਹਰਗੋਬਿੰਦ ਕੌਰ ਨੇ ਅਜਿਹੀਆਂ ਔਰਤਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਤੁਹਾਡੀ ਅਵਾਜ਼ ਬਣਕੇ ਤੁਹਾਡੇ ਨਾਲ ਖੜੇਗੀ । ਇਕ ਔਰਤ ਹੋਣ ਦੇ ਨਾਤੇ ਔਰਤਾਂ ਨੂੰ ਮਾਣ ਸਨਮਾਨ ਤੇ ਬਰਾਬਰਤਾ ਦਾ ਹੱਕ ਦਿਵਾਉਣ ਲਈ ਈਰ ਥਾਂ ਅੱਗੇ ਹੋਵੇਗੀ । 

       ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਬੰਦ ਪਈਆਂ ਸਾਰੀਆਂ ਭਲਾਈ ਸਕੀਮਾਂ ਅਤੇ ਔਰਤਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ ।

Post a Comment

0Comments

Post a Comment (0)