ਸ਼੍ਰੀ ਮੁਕਤਸਰ ਸਾਹਿਬ 4 ਮਾਰਚ (BTTNEWS)- ਸਮਾਜ ਸੇਵੀ ਸੰਸਥਾ “ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ(ਰਜਿ:)” ਵੱਲੋਂ 1 ਸਾਲ ਤੋਂ 10 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਮੁਫਤ ਅੱਖਾਂ,ਨੱਕ,ਕੰਨ ਤੇ ਗਲੇ ਦੀ ਜਾਂਚ ਦੇ ਦੂਜੇ ਪੜਾਅ ਅਧੀਨ 63 ਬੱਚਿਆਂ ਦਾ ਚੈੱਕਅਪ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਥਾਨਕ ਫਿਰੋਜ਼ਪੁਰ ਰੋਡ ਸਥਿਤ “ਮਾਈ ਭਾਗੋ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ” ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਉਦੇਕਰਨ ਦੇ ਬੱਚਿਆਂ ਦੀ ਜਾਂਚ ਅੱਖਾਂ ਦੇ ਰੋਗਾਂ ਵਿਭਾਗ ਦੇ ਮੁੱਖੀ, ਡਾ.ਸੁਖਪਾਲ ਸਿੰਘ ਬਰਾੜ(ਸੇਵਾ ਮੁਕਤ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ) ਡਾ.ਜੰਨਤ, ਡਾ.ਸ਼ਿਲਪਾ ਠਾਕੁਰ ਨੇ ਕੀਤੀ। ਬੱਚਿਆਂ ਦਾ ਜਨਰਲ ਚੈੱਕਅਪ ਡਾ.ਮਨਵਿੰਦਰ ਅਰੋੜਾ(ਮੁਖੀ ਬਾਲ ਵਿਭਾਗ) ਅਤੇ ਡਾ.ਹਿਮਾਂਸ਼ੂ ਦੀ ਟੀਮ ਨੇ ਕੀਤਾ। ਇਸ ਮੌਕੇ ਬੱਚਿਆਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਮਾਈ ਭਾਗੋ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ.ਵਿਨੋਦ ਰੰਗਾ ਨੇ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੀ ਸੰਸਥਾ ਤੰਦਰੁਸਤ ਸਮਾਜ ਦੇ ਨਿਰਮਾਣ ਨੂੰ ਲੈ ਕੇ ਵਚਨਬੱਧ ਹੈ ਤੇ ਅਜਿਹੇ ਉਪਰਾਲੇ ਸਮੇਂ-ਸਮੇਂ ਤੇ ਜਾਰੀ ਰਹਿਣਗੇ। ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕਬੀੜ ਸਰਕਾਰ ਦੇ 50 ਬੱਚਿਆਂ ਦਾ ਚੈੱਕਅਪ ਕਰਵਾਇਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਕੈਂਪਾਂ ਦੌਰਾਨ ਜ਼ਰੂਰਤ ਅਨੁਸਾਰ ਬੱਚਿਆਂ ਨੂੰ ਦਵਾਈਆਂ, ਨਜ਼ਰ ਦੀਆਂ ਐਨਕਾਂ ਦੇ ਨਾਲ-ਨਾਲ ਰਿਫਰੈਸ਼ਮੈਂਟ ਅਤੇ ਪੜ੍ਹਾਈ ਲਈ ਲੋੜੀਂਦਾ ਸਮਾਨ ਵੀ ਮੁਫਤ ਵੰਡਿਆ ਜਾਂਦਾ ਹੈ। ਸੰਧੂ ਨੇ ਚਿੰਤਾ ਪ੍ਰਗਟਾਈ ਕਿ ਡਾਕਟਰਾਂ ਅਨੁਸਾਰ ਛੋਟੇ ਬੱਚਿਆਂ ਵਿੱਚ ਖੂਨ ਦੀ ਕਮੀ ਤੇ ਅੱਖਾਂ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਖਾਸ ਧਿਆਨ ਦੇਣ ਦੀ ਤਾਕੀਦ ਕੀਤੀ। ਕੈਂਪ ਨੂੰ ਸਫਲ ਬਣਾਉਣ ਬਦਲੇ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਪ੍ਰਿੰਸੀਪਲ ਡਾ.ਵਿਨੋਦ ਰੰਗਾ, ਡਾ.ਸਨੇਹ ਰੰਗਾ, ਡਾਕਟਰ ਸ਼ੈਲੀ ਛਾਬੜਾ (ਡੀ.ਐਮ.ਐਸ) ਈਸ਼ਵਰ ਚੰਦਰ ਗੋਇਲ(ਸੁਪਰਡੈਂਟ), ਮੈਡਮ ਬਬਲੀ ਜੁਨੇਜਾ, ਸਕੂਲ ਮੁਖੀ ਮੈਡਮ ਕੁਲਵਿੰਦਰ ਕੌਰ, ਮੈਡਮ ਪਰਮਜੀਤ ਕੌਰ, ਮਾਸਟਰ ਹਰਪ੍ਰੀਤ ਸਿੰਘ, ਰਾਏਫੈਡਰਿਸਕ, ਬਲਦੇਵ ਸਿੰਘ, ਸੰਦੀਪ ਕੌਰ, ਬੇਅੰਤ ਕੌਰ, ਅਰਦਾਸ ਕੌਰ(ਵਲੰਟੀਅਰ), ਕ੍ਰਿਸ਼ਨ ਲਾਲ, ਕੁਲਵਿੰਦਰ ਕੌਰ ਅਤੇ ਰੁਪਿੰਦਰ ਕੌਰ ਆਦਿ ਦਾ ਧੰਨਵਾਦ ਕੀਤਾ।