ਜਬਰਜੰਗ ਸਿੰਘ ਦੋਦਾ ਦੇ ਬੇਟੇ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ
ਦੋਦਾ/ਗੁਰੂ ਹਰਸਹਾਏ, 29 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਅੱਜ ਪਿੰਡ ਦੋਦਾ ਵਿਖੇ ਸੀਨੀਅਰ ਅਕਾਲੀ ਆਗੂ ਜਬਰਜੰਗ ਸਿੰਘ ਦੋਦਾ ਦੇ ਘਰ ਗਏ ਤੇ ਉਹਨਾਂ ਦੇ ਪੁੱਤਰ ਗੁਰਵੀਰ ਸਿੰਘ ਦੀ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ । ਇਸ ਮੌਕੇ ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਜਸਵਿੰਦਰ ਕੌਰ ਬੱਬੂ ਦੋਦਾ ਅਤੇ ਹੋਰ ਮੌਜੂਦ ਸਨ ।
ਦੋਦਾ ਵਿਖੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਹਰਗੋਬਿੰਦ ਕੌਰ । |
ਪਿਛਲੇਂ ਦਿਨੀਂ ਨੀਲਮ ਰਾਣੀ ਦੀ ਵਿਆਹ ਵਾਲੇ ਦਿਨ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਅੱਜ ਪਿੰਡ ਰੁਕਣਾ ਬਸਤੀ ਵਿਖੇ ਆਂਗਣਵਾੜੀ ਵਰਕਰ ਕੁਲਵੀਰ ਕੌਰ ਦੇ ਘਰ ਗਏ ਅਤੇ ਪਿਛਲੇਂ ਦਿਨੀਂ ਉਹਨਾਂ ਦੀ ਨੂੰਹ ਨੀਲਮ ਰਾਣੀ ਦੀ ਵਿਆਹ ਵਾਲੇ ਦਿਨ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ । ਇਸ ਮੌਕੇ ਸ਼ੀਲਾ ਦੇਵੀ ਤੱਲੇਵਾਲਾ ਅਤੇ ਕੁਲਜੀਤ ਕੌਰ ਗੁਰੂ ਹਰਸਹਾਏ ਮੌਜੂਦ ਸਨ ।
ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ । |