- ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ: ਹਰਗੋਬਿੰਦ ਕੌਰ
ਬਠਿੰਡਾ , 20 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਬਠਿੰਡਾ ਵਿਖੇ ਧੋਬੀਆਣਾ , ਅਮਰਪੁਰਾ ਅਤੇ ਭਾਰਤ ਨਗਰ ਮੁਹੱਲਿਆਂ ਵਿੱਚ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ । ਜਿਸ ਦੌਰਾਨ ਸਰਕਲ ਪ੍ਰਧਾਨਾਂ ਅਤੇ ਇਕਾਈ ਪ੍ਰਧਾਨਾਂ ਤੋਂ ਇਲਾਵਾ ਚੁਣੀਆਂ ਗਈਆਂ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ । ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ।
ਵੱਖ ਵੱਖ ਥਾਵਾਂ ਤੇ ਹੋਈਆਂ ਇਹਨਾਂ ਮੀਟਿੰਗਾਂ ਵਿੱਚ ਹਰਗੋਬਿੰਦ ਕੌਰ ਨੇ ਇਹਨਾਂ ਆਗੂਆਂ ਨਾਲ ਲੋਕ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਆਪੋ ਆਪਣੇ ਮੁਹੱਲਿਆਂ ਅਤੇ ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਡਿਊਟੀਆਂ ਲਗਾਈਆਂ । ਉਹਨਾਂ ਕਿਹਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਸਰਕਾਰ ਸਮੇਂ ਕੀਤੇ ਗਏ ਕੰਮਾਂ ਅਤੇ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਜੋ ਵੀ ਕੰਮ ਹੋਏ ਉਹ ਸਭ ਅਕਾਲੀ ਸਰਕਾਰ ਸਮੇਂ ਹੀ ਹੋਏ ਸਨ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਾਂ ਲੋਕਾਂ ਨੂੰ ਪਿਛਲੇ ਦੋ ਸਾਲਾਂ ਤੋਂ ਝੂਠੇ ਲਾਰਿਆਂ ਵਿੱਚ ਹੀ ਰੱਖਿਆ ਅਤੇ ਕੀਤਾ ਕੱਖ ਨਹੀ । ਜਿਸ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਵਿਸ਼ਵਾਸ ਉਠ ਗਿਆ ਹੈ ਤੇ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ ।
ਇਹਨਾਂ ਮੀਟਿੰਗਾਂ ਸਮੇਂ ਸਰਕਲਾਂ ਪ੍ਰਧਾਨਾਂ ਚਰਨਜੀਤ ਕੌਰ, ਸਗਰੀਕਾ, ਜਸਵੀਰ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਰਾਣੀ,ਸੰਦੀਪ ਕੌਰ ਅਤੇ ਇਕਾਈਆਂ ਪ੍ਰਧਾਨਾਂ ਸੁਖਵਿੰਦਰ ਕੌਰ, ਰੈਨੂੰ, ਵੀਰਪਾਲ ਕੌਰ, ਮਨਜੀਤ ਕੌਰ, ਸੁਰਿੰਦਰਜੀਤ ਕੌਰ, ਨਿਰਮਲਾ ਦੇਵੀ, ਮਨਜੀਤ ਕੌਰ, ਰਾਜ ਕੌਰ, ਮਹਿੰਦਰ ਕੌਰ ਤੇ ਇੰਦਰਜੀਤ ਕੌਰ ਆਦਿ ਮੌਜੂਦ ਸਨ ।