ਅੰਮ੍ਰਿਤਸਰ , 1 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਅੱਜ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ । ਇਸ ਮੌਕੇ ਬੀਬੀਆਂ ਦਾ ਵੱਡਾ ਕਾਫ਼ਲਾ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸ਼ਾਮਲ ਹੋਇਆ ।
ਹਰਗੋਬਿੰਦ ਕੌਰ ਨੇ ਇਸ ਮੌਕੇ ਕਿਹਾ ਕਿ ਇਸ ਯਾਤਰਾ ਦੌਰਾਨ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਕੰਮਾਂ, ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।
ਇਸ ਮੌਕੇ ਅੰਮ੍ਰਿਤਸਰ ਸ਼ਹਿਰੀ ਦੀ ਜ਼ਿਲਾ ਪ੍ਰਧਾਨ ਜਗਰੂਪ ਕੌਰ , ਨੀਲਮ ਕੰਡਾ , ਪ੍ਰਭਜੀਤ ਕੌਰ ਬਤਾਲਾ , ਬਲਵੀਰ ਕੌਰ ਰਈਆ ਨੀਤੂ ਅੰਮ੍ਰਿਤਸਰ , ਕਮਲੇਸ਼ , ਸਰਬਜੀਤ ਕੌਰ ਅਜੀਤ ਨਗਰ , ਪ੍ਰਭਜੋਤ ਕੌਰ , ਗੁਰਮੀਤ ਕੌਰ ਬੱਲ ਤੇ ਕੁਲਦੀਪ ਕੌਰ ਰਈਆ ਆਦਿ ਆਗੂ ਮੌਜੂਦ ਸਨ ।