ਇੱਕਜੁਟਤਾ ਅਤੇ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾ ਤਤਪਰ ਰਹਿਣ ਦਾ ਭਰੋਸਾ
ਸ੍ਰੀ ਮੁਕਤਸਰ ਸਾਹਿਬ (BTTNEWS)- ਪ੍ਰੈਸ ਕਲੱਬ ਮੁਕਤਸਰ ਦੀ ਮੀਟਿੰਗ ਸ਼ਨੀਵਾਰ ਨੂੰ ਅਬੋਹਰ ਰੋਡ ਸਥਿਤ ਆਪਣਾ ਬਿਸਤਰ ਭੰਡਾਰ ਤੇ ਸੁਖਪਾਲ ਸਿੰਘ ਢਿੱਲੋਂ ਤੇ ਕਾਲਾ ਸਿੰਘ ਬੇਦੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ।
ਜਿਸ ਵਿਚ ਪੱਤਰਕਾਰ ਭਾਈਚਾਰੇ ਨੂੰ ਪੱਤਰਕਾਰੀ ਦੇ ਖੇਤਰ ਵਿਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਭਾਈਚਾਰੇ ਨੂੰ ਇੱਕਜੁਟ ਹੋ ਕੇ ਕੰਮ ਕਰਨ ਦੀ ਗੱਲ ਤੇ ਜੋਰ ਦਿੱਤਾ ਗਿਆ। ਇਸ ਮੌਕੇ ਕਲੱਬ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਸੁਖਪਾਲ ਸਿੰਘ ਢਿੱਲੋਂ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਦੀਪਕਪਾਲ ਸ਼ਰਮਾ ਦਾ ਨਾਮ ਰੱਖਿਆ ਗਿਆ। ਜਿਸ ਨੂੰ ਸਮੂਹ ਭਾਈਚਾਰੇ ਵੱਲੋਂ ਸਰਵਸੰਮਤੀ ਨਾਲ ਹਾਮੀ ਭਰਦਿਆਂ ਮੰਜੂਰੀ ਦਿੱਤੀ ਗਈ। ਜਦਕਿ ਕਾਲਾ ਸਿੰਘ ਬੇਦੀ ਨੂੰ ਸਰਪ੍ਰਸਤ, ਪਵਨ ਤਨੇਜਾ ਨੂੰ ਚੇਅਰਮੈਨ, ਰਾਜ ਖੁਰਾਣਾ ਨੂੰ ਵਾਈਸ ਚੇਅਰਮੈਨ ਲਿਆ ਗਿਆ।
ਇਸੇ ਤਰਾਂ ਸੁਖਪਾਲ ਸਿੰਘ ਢਿੱਲੋਂ ਜਨਰਲ ਸਕੱਤਰ, ਪਰਮਜੀਤ ਸਿੰਘ ਕੈਸ਼ੀਅਰ, ਨਰਿੰਦਰ ਸਲੂਜਾ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਜਦਕਿ ਭਜਨ ਸਮਾਘ, ਸ਼ਮਿੰਦਰਪਾਲ ਸਿੰਘ, ਸੁਰੇਸ਼ ਗਰਗ, ਆਦੇਸ਼ ਕੁਮਾਰ ਮੰਨੂ ਨੂੰ ਮੀਤ ਪ੍ਰਧਾਨ, ਦੀਪਕ ਗਰਗ, ਲਾਡੀ ਬਾਵਾ ਨੂੰ ਸੰਯੁਕਤ ਸਕੱਤਰ, ਮਨਜੀਤ ਸਿੱਧੂ ਤੇ ਅਮਰਜੀਤ ਸੋਨੂੰ ਨੂੰ ਪ੍ਰਚਾਰ ਸਕੱਤਰ, ਰਵੀ ਅਗਰਵਾਲ ਤੇ ਅਮਿਤ ਅਰੋੜਾ ਨੂੰ ਮੁੱਖ ਜੱਥੇਬੰਧਕ ਸਕੱਤਰ, ਸਰਬਜੀਤ ਸੁਖੀਜਾ, ਜਗਦੀਸ਼ ਜੋਸ਼ੀ ਨੂੰ ਪ੍ਰੈਸ ਸਕੱਤਰ, ਕੁਲਦੀਪ ਰਿਣੀ ਨੂੰ ਪ੍ਰਮੁੱਖ ਬੁਲਾਰਾ, ਹਰਸਿਮਰਨ ਸਿੰਘ ਕਪੂਰ ਅਤੇ ਕੁਲਭੂਸ਼ਣ ਚਾਵਲਾ ਸਹਾਇਕ ਕੈਸ਼ੀਅਰ ਚੁਣੇ ਗਏ। ਇਸ ਤੋਂ ਇਲਾਵਾ ਅਨਮੋਲ ਵੜਿੰਗ, ਬਲਕਰਨ ਖਾਰਾ, ਪਿਯੂਸ਼ ਸ਼ਰਮਾ, ਜਸਪ੍ਰੀਤ ਮਹਿਰਾ, ਸੋਨੂੰ ਖੇੜਾ, ਅਮਨ, ਗੁਰਮੀਤ ਵਰਮਾ, ਵੇਦ ਪ੍ਰਕਾਸ਼ ਕਾਲਾ, ਬੂਟਾ ਸਿੰਘ ਪੂਜਾ ਰਾਣੀ ਤੇ ਰਵੀਨਾ ਅਰੋੜਾ ਨੂੰ ਕਾਰਜਕਾਰੀ ਮੈਂਬਰ ਲਿਆ ਗਿਆ।