ਬਰਨਾਲਾ, 02 ਫਰਵਰੀ (BTTNEWS)- ਐਸਈਆਰਟੀ ਪੰਜਾਬ ਦੀਆਂ ਹਿਦਾਇਤਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਸਰੋਜ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਬਰਜਿੰਦਰ ਪਾਲ ਸਿੰਘ ਅਤੇ ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਧੀਨ ਬਲਾਕ ਅਤੇ ਜ਼ਿਲ੍ਹਾ ਪੱਧਰੀ ਵੱਖ ਵੱਖ ਉੱਪ ਵਿਸ਼ਿਆਂ ਦੇ ਵਿੱਦਿਅਕ ਮੁਕਾਬਲਿਆਂ ਦਾ ਸਫ਼ਲਤਾਪੂਰਵਕ ਸੰਚਾਲਨ ਤੇ ਸਮਾਪਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਕੋਆਰਡੀਨੇਟਰ ਕਮਲਦੀਪ ਨੇ ਦੱਸਿਆ ਕਿ ਬਲਾਕ ਪੱਧਰ ਤੇ ਆਰਏਏ ਕੁਇਜ਼, ਇੰਗਲਿਸ਼ ਡੈਕਲਾਮੇਸ਼ਨ ਅਤੇ ਗਣਿਤ ਪ੍ਰਦਰਸ਼ਨੀ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਬਰਜਿੰਦਰ ਪਾਲ ਸਿੰਘ ਤੇ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਵਿਦਿਆਰਥੀਆ ਦੇ ਅੰਦਰੂਨੀ ਹੁਨਰ ਨੂੰ ਉਭਾਰਨ ਤੇ ਨਿਖਾਰਨ ਲਈ ਇਹ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ ਨੇ ਦੱਸਿਆ ਕਿ ਆਰਏਏ ਕੁਇਜ਼ ਵਿੱਚੋ 5 ਵਿਦਿਆਰਥੀ, ਗਣਿਤ ਪ੍ਰਦਰਸ਼ਨੀ ਵਿਚੋਂ 10 ਵਿੱਦਿਆਰਥੀ ਅਤੇ ਇੰਗਲਿਸ਼ ਡੈਕਲਾਮੇਸ਼ਨ ਵਿੱਚੋਂ 2 ਵਿਦਿਆਰਥੀ ਲੁਧਿਆਣਾ ਵਿਖੇ ਹੋਣ ਜਾ ਰਹੇ ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਉਹਨਾਂ ਨੇ ਇਹਨਾਂ ਵਿਦਿਅਕ ਮੁਕਾਬਲਿਆਂ ਦੇ ਸਫਲਤਾਪੂਰਵਕ ਸੰਚਾਲਨ ਲਈ ਪ੍ਰਿੰਸੀਪਲ ਅਨਿਲ ਮੋਦੀ, ਹਰੀਸ਼ ਬਾਂਸਲ, ਰਾਜੇਸ਼ ਕੁਮਾਰ, ਰਜਿੰਦਰਪਾਲ ਸਿੰਘ, ਜ਼ਿਲ੍ਹਾ ਇੰਚਾਰਜ ਅੰਗਰੇਜ਼ੀ ਡੀਆਰਪੀ ਮੈਡਮ ਗਾਇਤਰੀ ਜਯੋਤੀ, ਲੈਕਚਰਾਰ ਉਰਵਸ਼ੀ ਗੁਪਤਾ, ਮੈਡਮ ਯੁਵਰਾਜ ਮੋਦੀ,ਜਗਦੀਸ਼ ਸਿੰਘ, ਦਵਿੰਦਰ ਸਿੰਘ, ਮੈਡਮ ਸ਼ਿਖ਼ਾ ਅਰੋੜਾ, ਐਸਆਰਪੀ ਇੰਗਲਿਸ਼ ਮੈਡਮ ਹਰਪ੍ਰੀਤ ਕੌਰ, ਲੈਕਚਰਾਰ ਡਾਕਟਰ ਸੰਜੀਵ ਕੁਮਾਰ, ਇੰਚਾਰਜ ਕ੍ਰਿਸ਼ਨ ਲਾਲ, ਸੁਖਪਾਲ ਸਿੰਘ, ਅਮਨਿੰਦਰ ਕੁਠਾਲਾ, ਜਗਦੀਸ਼ ਸਿੰਘ, ਸੋਹਣ ਸਿੰਘ, ਸਤੀਸ਼ ਜੈਦਕਾ, ਨਵਦੀਪ ਮਿੱਤਲ, ਤੇਜਿੰਦਰ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਟੈਕਸਟ ਬੁੱਕਸ ਨੀਰਜ ਸਿੰਗਲਾ, ਡੀਐਮ ਆਈਸੀਟੀ ਮਹਿੰਦਰਪਾਲ ਗਰਗ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਦਾ ਧੰਨਵਾਦ ਕੀਤਾ।