- ਅਹੁਦਾ ਸੰਭਾਲਣ ’ਤੇ ਦਿਤੀ ਵਧਾਈ -
ਸ੍ਰੀ ਮੁਕਤਸਰ ਸਾਹਿਬ, 08 ਫਰਵਰੀ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਨੇ ਨਵ ਨਿਯੁਕਤ ਜਿਲ੍ਹਾ ਸਿਖਿਆ ਅਧਿਕਾਰੀ ਸ਼ਿਵ ਪਾਲ ਗੋਇਲ ਨਾਲ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਕੀਤੀ।
ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿਚ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਖ ਰੱਖਰਾ, ਡਾ. ਸੁਰਿੰਦਰ ਗਿਰਧਰ ਅਤੇ ਚੌ. ਬਲਬੀਰ ਸਿੰਘ (ਦੋਵੇਂ ਉਪ ਪ੍ਰਧਾਨ) ਸੀਨੀਅਰ ਮੈਂਬਰ ਓ.ਪੀ. ਖਿੱਚੀ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਜਿਕਰਯੋਗ ਹੈ ਕਿ ਡੀ.ਈ.ਓ. ਸੈਕੰਡਰੀ ਵਜੋਂ ਅਹੁਦਾ ਸੰਭਾਲਣ ਵਾਲੇ ਸ੍ਰੀ ਗੋਇਲ ਕੋਲ ਡੀ.ਈ.ਓ. (ਐਲੀਮੈਂਟਰੀ) ਦਾ ਚਾਰਜ ਵੀ ਹੈ। ਮੁਕਤਸਰ ਵਿਕਾਸ ਮਿਸ਼ਨ ਦੇ ਵਫ਼ਦ ਨੇ ਨਵ ਨਿਯੁਕਤ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਗੋਇਲ ਨੂੰ ਆਪਣਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਸ਼ੁਭ ਇਛਾਵਾਂ ਭੇਂਟ ਕੀਤੀਆਂ। ਉਹਨਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਮਿਸ਼ਨ ਪ੍ਰਧਾਨ ਢੋਸੀਵਾਲ ਨੇ ਨਵ ਨਿਯੁਕਤ ਡੀ.ਈ.ਓ. ਨਾਲ ਮਿਸ਼ਨ ਆਗੂਆਂ ਦੀ ਜਾਣ ਪਛਾਣ ਕਰਵਾਈ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਸਰਸਰੀ ਜਾਣਕਾਰੀ ਦਿਤੀ। ਸਮਾਜ ਸੇਵਾ ਦੇ ਇਹਨਾਂ ਕਾਰਜਾਂ ਬਾਰੇ ਸੁਣ ਕੇ ਸ੍ਰੀ ਗੋਇਲ ਬੜੇ ਪ੍ਰਭਾਵਤ ਹੋਏ ਅਤੇ ਉਹਨਾਂ ਨੇ ਮਿਸ਼ਨ ਦੀ ਸਮੁੱਚੀ ਟੀਮ ਦੀ ਪ੍ਰਸੰਸਾ ਕਰਦੇ ਹੋਏ ਵਧਾਈ ਦਿਤੀ। ਉਹਨਾਂ ਨੇ ਕਿਹਾ ਕਿ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਕਾਰਜ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਸਮੁੱਚੇ ਸਮਾਜ ਦਾ ਮਾਣ ਸਨਮਾਨ ਹੁੰਦੀਆਂ ਹਨ। ਸ੍ਰੀ ਗੋਇਲ ਨੇ ਮੁਲਾਕਾਤ ਦੌਰਾਨ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਆਪਣਾ ਸਭ ਤੋਂ ਪਵਿਤਰ ਧਰਮ ਮੰਨਦੇ ਹਨ ਅਤੇ ਜਿਲ੍ਹੇ ਦੇ ਅਧਿਆਪਕਾਂ ਸਮੇਤ ਸਾਰੇ ਕਰਮਚਾਰੀਆਂ ਦੇ ਮਾਮਲੇ ਹੱਲ ਕਰਨ ਲਈ ਸਦਾ ਤਿਆਰ ਹਨ। ਉਹਨਾਂ ਨੇ ਮਿਸ਼ਨ ਦੇ ਮਾਧਿਅਮ ਤੋਂ ਅਧਿਆਪਕ ਵਰਗ ਨੂੰ ਆਪਣਾ ਕੰਮ ਪੂਰੀ ਨੇਕ ਨੀਤੀ, ਸਰਕਾਰੀ ਨਿਯਮਾਂ ਅਨੁਸਾਰ ਇਮਾਨਦਾਰੀ ਨਾਲ ਕਰਨ ਦੀ ਅਪੀਲ ਵੀ ਕੀਤੀ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਵਫ਼ਦ ਵੱਲੋਂ ਡੀ.ਈ.ਓ. ਸ੍ਰੀ ਗੋਇਲ ਨੂੰ ਸਵਾਗਤੀ ਸਨਮਨ ਚਿੰਨ ਵੀ ਭੇਂਟ ਕੀਤਾ ਗਿਆ।