ਸ੍ਰੀ ਮੁਕਤਸਰ ਸਾਹਿਬ , 11 ਫਰਵਰੀ (ਨਵਦੀਪ ਕੌਰ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਦੇ ਜੰਮਪਲ ਦੀਪਇੰਦਰ ਸਿੰਘ ਬਰਾੜ ਪੁੱਤਰ ਦਿਲਬਾਗ ਸਿੰਘ ਬਰਾੜ ਨੂੰ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਹੈ । ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਦੀਪਇੰਦਰ ਸਿੰਘ ਬਰਾੜ ਪਿਛਲੇਂ 19 ਸਾਲਾਂ ਤੋਂ ਹਾਈਕੋਰਟ ਚੰਡੀਗੜ੍ਹ ਵਿਖੇ ਵਕਾਲਤ ਕਰ ਰਹੇ ਹਨ । ਉਹਨਾਂ ਦੀ ਇਸ ਨਿਯੁਕਤੀ ਤੇ ਇਸ ਖੇਤਰ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।
ਦੀਪਇੰਦਰ ਸਿੰਘ ਬਰਾੜ ਨੂੰ ਪੰਜਾਬ ਸਰਕਾਰ ਵੱਲੋਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ
February 11, 2024
0