ਸ੍ਰੀ ਮੁਕਤਸਰ ਸਾਹਿਬ/ਮਲੋਟ/ਅਬੋਹਰ , 3 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਵੱਲੋਂ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਤਾ ਭਾਗ ਕੌਰ ਨੂੰ ਸਮਰਪਿਤ 12 ਜਨਵਰੀ ਨੂੰ ਮਲੋਟ ਰੋਡ ਵਿਖੇ ਜੋ ਔਰਤਾਂ ਦੀ ਵੱਡੀ ਸਿਆਸੀ ਕਾਨਫਰੰਸ ਰੱਖੀ ਗਈ ਹੈ ਉਸ ਨੂੰ ਸਫਲ ਬਣਾਉਣ ਲਈ ਇਸਤਰੀ ਅਕਾਲੀ ਦਲ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਹਲਕਾ ਵਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ । ਉਹਨਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਵਰਜੀਤ ਸਿੰਘ ਰੋਜੀ ਬਰਕੰਦੀ, ਮਲੋਟ ਵਿਖੇ ਹਰਪ੍ਰੀਤ ਸਿੰਘ ਕੋਟਭਾਈ ਅਤੇ ਅਬੋਹਰ ਵਿਖੇ ਹੈਰੀ ਵੱਲੋਂ ਕਰਵਾਈਆਂ ਗਈਆਂ ਮੀਟਿੰਗਾਂ ਵਿੱਚ ਜਾ ਕੇ ਇਕੱਠਾ ਨੂੰ ਸਬੋਧਨ ਕੀਤਾ ਅਤੇ ਕਿਹਾ ਕਿ 12 ਜਨਵਰੀ ਨੂੰ ਇਸਤਰੀ ਅਕਾਲੀ ਦਲ ਦੀ ਕਾਨਫਰੰਸ ਅੱਜ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਵਿੱਚ ਪਾਰਟੀ ਦੇ ਵਰਕਰ ਅਤੇ ਬੀਬੀਆਂ ਵੱਡੀ ਗਿਣਤੀ ਵਿੱਚ ਪੁੱਜਣ ।
ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਸ੍ਰੀ ਮੁਕਤਸਰ ਸਾਹਿਬ , ਮਲੋਟ ਅਤੇ ਅਬੋਹਰ ਵਿਖੇ ਕੀਤੀਆਂ ਮੀਟਿੰਗਾਂ
January 03, 2024
0