ਕਾਂਗਰਸ ਪਾਰਟੀ ਨੂੰ ਵਡਾ ਝਟਕਾ, ਦਰਜ਼ਨਾਂ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ ਚ ਸ਼ਾਮਲ
ਸ੍ਰੀ ਮੁਕਤਸਰ ਸਾਹਿਬ, 3 ਜਨਵਰੀ (BTTNEWS)- ਕਾਂਗਰਸ ਨੇ ਆਪਣੇ ਕਾਰਜ਼ਕਾਲ ਦੌਰਾਨ ਕੁਝ ਵੀ ਨਹੀਂ ਕੀਤਾ ਅਤੇ ਇਸੇ ਤਰਾਂ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਵੀ ਹਲਕੇ ਦੀਆਂ ਸਮਸਿਆਵਾਂ ਨੂੰ ਨਜਰ ਅੰਦਾਜ ਕੀਤਾ ਜਾ ਰਿਹਾ ਹੈ, ਜਿੰਨਾਂ ਵਿਕਾਸ ਹੋਇਆ ਹੈ ਉਹ ਸ਼ਿਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੋਇਆ ਸੀ, ਜਿਵੇ ਕਿ ਮਜਬੂਤ ਸੀਮੇਂਟਡ ਰੋਡ ,ਪੈਨਸ਼ਨਾਂ, ਆਟਾ ਦਾਲ ਸਕੀਮ, ਸ਼ਗਨ ਸਕੀਮ, ਬਿਜਲੀ ਬਿੱਲ ਮੁਆਫ,ਸੀਵਰੇਜ਼ ਆਦਿ ਦੀਆਂ ਸਾਰੀਆਂ ਸਮਸਿਆਵਾਂ ਤੋਂ ਨਿਜਾਤ ਆਦਿ ਸਭ ਸ਼ਿਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ,ਜਿਸ ਕਾਰਨ ਲੋਕ ਵੱਡੀ ਗਿਣਤੀ ਵਿਚ ਅਕਾਲੀ ਬਸਪਾ ਗਠਜੋੜ ਦੀਆਂ ਨੀਤੀਆਂ ਤੇ ਚਲਣ ਲਗੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸਥਾਨਕ ਮੋੜ ਰੋਡ ਦਸਮੇਸ਼ ਨਗਰ ਵਿਖੇ ਬਲਦੇਵ ਸਿੰਘ (ਗੁਰਦੇਵ) ਆਗੂ ਪੰਜਾਬ ਪ੍ਰਦੇਸ਼ ਪਲੇਦਾਰ ਯੂਨੀਅਨ ਦੇ ਪ੍ਰਧਾਨ ਅਤੇ ੳਹਨਾਂ ਦੇ ਦਰਜ਼ਨਾਂ ਸਮਰਥਕਾਂ ਨੂੰ ਕਾਂਗਰਸ ਪਾਰਟੀ ਛਡ ਕੇ ਆਏ ਪਰਿਵਾਰਾਂ ਨੂੰ ਸ਼ਿਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨ ਸਮੇਂ ਕੀਤਾ।ਇਸ ਮੌਕੇ ਓਹਨਾ ਨਾਲ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਮੁਕਤਸਰ ,ਦੇਸਾ ਸਿੰਘ ਐਮਸੀ,ਹਰਵਿੰਦਰ ਸਿੰਘ ਪੀਏ,ਹਰਮੀਤ ਸਿੰਘ,ਪੂਰਨ ਸਿੰਘ ਲੰਡੇਰੋਡੇ ਆਦਿ ਹਾਜ਼ਰ ਸਨ।ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਗਰਦੇਵ ਸਿੰਘ, ਸਤਨਾਮ ਸਿੰਘ,ਅਜੀਤ ਸਿੰਘ,ਸਖਚੈਨ ਸਿੰਘ,ਕਰਨਦੀਪ ਸਿੰਘ, ਭਾਰਤ ਸਿੰਘ, ਹਰਨੇਕ ਸਿੰਘ, ਦਲੇਰ ਸਿੰਘ, ਅਜਾਦ ਸਿੰਘ, ਸਖਬੀਰ ਕੌਰ , ਜ਼ਸਵੀਰ ਕੌਰ,ਚਰਨਜੀਤ ਕੌਰ, ਕੋਮਾਲਪ੍ਰੀਤ ਕੌਰ ,ਪਰਮਜੀਤ ਸਿੰਘ, ਵਰਿੰਦਰ ਸਿੰਘ ਆਦਿ ਪਰਿਵਾਰਾਂ ਨੂੰ ਸਿਰੋਪਾਉ ਭੇਂਟ ਕਰ ਜੀ ਆਇਆ ਆਖਿਆ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਵਿਸ਼ਵਾਸ ਦਿਵਾਇਆ ਕਿ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿਤਾ ਜਾਵੇਗਾ।ਇਸ ਤੋਂ ਇਲਾਵਾ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਓਹਨਾ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।