ਮਿਸ਼ਨ ਆਗੂਆਂ ਨੇ ਰਾਜੇਸ਼ ਗਿਰਧਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

BTTNEWS
0

- ਪਿਤਾ ਕਰ ਗਏ ਸਨ ਅਕਾਲ ਚਲਾਣਾ, ਅੰਤਿਮ ਅਰਦਾਸ ਆਉਂਦੀ 22 ਜਨਵਰੀ ਸੋਮਵਾਰ ਨੂੰ

ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਸੀਨੀਅਰ ਮੈਂਬਰ ਰਾਜੇਸ਼ ਗਿਰਧਰ ਦੇ ਸਤਿਕਾਰਯੋਗ ਪਿਤਾ ਮਾਸਟਰ ਪ੍ਰਿਥੀ ਚੰਦ ਗਿਰਧਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।

ਮਿਸ਼ਨ ਆਗੂਆਂ ਨੇ ਰਾਜੇਸ਼ ਗਿਰਧਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

 ਟਕਸਾਲੀ ਕਾਂਗਰਸੀ ਆਗੂ ਗੁਰਦਾਸ ਗਿਰਧਰ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਗਿਰਧਰ ਸ਼ਹਿਰ ਦੇ ਰੱਜੇ ਪੁੱਜੇ ਪਰਿਵਾਰ ਨਾਲ ਸਬੰਧਤ ਹਨ ਜੋ ਆਪਣੇ ਪਿਛੇ ਸੇਵਾ ਮੁਕਤ ਮੁਖ ਅਧਿਆਪਕਾ ਸਵਰਨਾ ਰਾਣੀ, ਪੁੱਤਰ ਰਾਜੇਸ਼ ਗਿਰਧਰ ਅਤੇ ਨਰੇਸ਼ ਗਿਰਧਰ, ਨੂੰਹ ਰਾਣੀਆਂ ਨੀਰਜਾ ਅਤੇ ਨੀਰੂ ਅਤੇ ਬੇਟੀ ਪ੍ਰਿੰ. ਸੁਨੀਤਾ ਛਾਬੜਾ ਅਤੇ ਜਵਾਈ ਅਸੀਮ ਛਾਬੜਾ ਸਮੇਤ ਪੋਤੇ ਪੋਤਰੀਆਂ ਅਤੇ ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਮੁਕਤਸਰ ਵਿਕਾਸ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਦੀ ਅਗਵਾਈ ਹੇਠ ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ ਪ੍ਰਸ਼ੋਤਮ ਗਿਰਧਰ, ਓ.ਪੀ. ਖਿੱਚੀ, ਅਰਸ਼ ਬੱਤਰਾ ਅਤੇ ਨਰਿੰਦਰ ਕਾਕਾ ਆਦਿ ਨੇ ਅੱਜ ਸਥਾਨਕ ਬਾਵਾ ਕਲੋਨੀ ਸਥਿਤ ਰਾਜੇਸ਼ ਗਿਰਧਰ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਗੁਰਦਾਸ ਗਿਰਧਰ ਤੋਂ ਇਲਾਵਾ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਨਰੇਸ਼ ਗਿਰਧਰ, ਨਰੇਸ਼ ਦਾਬੜਾ, ਜਗਪ੍ਰੀਤ ਗਿਰਧਰ, ਸੰਦੀਪ ਗੁੰਬਰ, ਰਾਜੀਵ ਛਾਬੜਾ ਅਤੇ ਵਿਜੇ ਗਿਰਧਰ ਆਦਿ ਵੀ ਮੌਜੂਦ ਸਨ। ਇਸ ਤੋਂ ਇਲਾਵਾ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ ਨੇ ਵੀ ਰਾਜੇਸ਼ ਗਿਰਧਰ ਨਾਲ ਫੋਨ ’ਤੇ ਦੁੱਖ ਸਾਂਝਾ ਕੀਤਾ ਹੈ। ਸਵ: ਪ੍ਰਿਥੀ ਚੰਦ ਗਿਰਧਰ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ ਆਉਂਦੀ 22 ਜਨਵਰੀ ਸੋਮਵਾਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਦੁਪਹਿਰ ਦੇ 1:00 ਤੋਂ 2:00 ਵਜੇ ਤੱਕ ਪਵੇਗਾ। 

Post a Comment

0Comments

Post a Comment (0)