Home ਬੀਟੀਟੀ ਪੰਜਾਬੀ ਖ਼ਬਰਾਂ ਵਾਹਨ ਚਾਲਕਾਂ ਨੂੰ ਸੀਟ ਬੈਲਟ ’ਤੇ ਹੈਲਮਟ ਪਾਉਣ ਲਈ ਫੁੱਲ ਦੇ ਕੇ ਜਾਗਰੂਕ ਕੀਤਾ ਵਾਹਨ ਚਾਲਕਾਂ ਨੂੰ ਸੀਟ ਬੈਲਟ ’ਤੇ ਹੈਲਮਟ ਪਾਉਣ ਲਈ ਫੁੱਲ ਦੇ ਕੇ ਜਾਗਰੂਕ ਕੀਤਾ personBTTNEWS January 19, 2024 0 share ਸ੍ਰੀ ਮੁਕਤਸਰ ਸਾਹਿਬ ਵਿੱਚ ਮਨਾਇਆ ਜਾ ਰਿਹਾ ਹੈ ਸੜ੍ਹਕ ਸੁਰੱਖਿਆ ਮਹੀਨਾਸ੍ਰੀ ਮੁਕਤਸਰ ਸਾਹਿਬ, 19 ਜਨਵਰੀ (BTTNEWS)- ਲੋਕਾਂ ਨੂੰ ਸੜ੍ਹਕੀ ਹਾਦਸਿਆਂ ਤੋਂ ਬਚਾਉਣ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸੜ੍ਹਕ ਸੁਰੱਖਿਆ ਮਹੀਨੇ ਤਹਿਤ ਕਾਰ ਚਾਲਕਾਂ ਨੂੰ ਸੀਟ ਬੈਲਟ ਅਤੇ ਮੋਟਰਸਾਇਕਲ ਚਾਲਕਾਂ ਨੂੰ ਹੈਲਮੈਟ ਲਗਾ ਕੇ ਵਾਹਨ ਚਲਾਉਣ ਦੀ ਮੁਹਿੰਮ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ ਤੇ ਜ਼ਿਲ੍ਹਾ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਠਿੰਡਾ ਰੋਡ ਤੋਂ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਜ਼ਿਲ੍ਹਾ ਟੈ੍ਰਫਿਕ ਇੰਚਾਰਜ ਸੁਖਦੇਵ ਸਿੰਘ, ਪੰਜਾਬ ਰਾਜ ਸੜ੍ਹਕ ਸੁਰੱਖਿਆ ਕਮੇਟੀ ਦੇ ਸਟੇਟ ਮੈਬਰ ਅਤ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਸਿਟੀ ਟੈ੍ਰਫਿਕ ਇੰਚਾਰਜ਼ ਸੁਖਵਿੰਦਰ ਸਿੰਘ ਏਐਸਆਈ, ਟੈ੍ਰਫਿਕ ਐਜੂਕੇਸ਼ਨ ਸੈੱਲ ਤੋਂ ਗੁਰਜੰਟ ਸਿੰਘ ਜਟਾਣਾ ਆਦਿ ਹਾਜ਼ਰ ਸਨ। ਇਸ ਦੌਰਾਨ 50 ਤੋਂ ਵੱਧ ਵਾਹਨ ਚਾਲਕਾਂ ਨੂੰ ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸੀਟ ਬੈਲਟ ਅਤੇ ਦੋ ਪਹੀਆ ਵਾਹਨ ਚਲਾਉਣ ’ਤੇ ਹੈਲਮੈਟ ਦਾ ਪ੍ਰਯੋਗ ਕਰਨ ਲਈ ਫੁੱਲ ਦੇ ਕੇ ਅਪੀਲ ਕੀਤੀ ਗਈ। ਇਸ ਦੌਰਾਨ ਟੀਮ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੜ੍ਹਕੀ ਹਾਦਸਿਆਂ ਤੋਂ ਬਚਣ ਲਈ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਇਸ ਜਾਗਰੂਕਤਾ ਮੁਹਿੰਮ ਲਈ ਪੁਲਿਸ ਤੇ ਸਮਾਜ ਸੇਵੀ ਸੰਸਥਾ ਦਾ ਸਹਿਯੋਗ ਕਰਨ। ਇਸ ਮੌਕੇ ’ਤੇ ਟੋਪਰ ਅਕੈਡਮੀ ਦੇ ਮੁੱਖੀ ਜਤਿੰਦਰ ਸਿੰਘ, ਹੌਲਦਾਰ ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ, ਯੁਵਰਾਜ ਚੋਹਾਨ, ਟੈ੍ਰਫਿਕ ਤੋਂ ਯਾਦਵਿੰਦਰ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।ਵਾਹਨ ਚਾਲਕਾਂ ਨੂੰ ਸੀਟ ਬੈਲਟ ਤੇ ਹੈਲਮੈਟ ਦਾ ਪ੍ਰਯੋਗ ਕਰਨ ਲਈ ਜਾਗਰੂਕ ਕਰਦੇ ਹੋਏ ਟੈ੍ਰਫਿਕ ਇੰਚਾਰਜ਼ ਸੁਖਦੇਵ ਸਿੰਘ ਤੇ ਜਸਪ੍ਰੀਤ ਸਿੰਘ ਛਾਬੜਾ। Tags CityenvironmentFeaturednewPeopleTravelਬੀਟੀਟੀ ਪੰਜਾਬੀ ਖ਼ਬਰਾਂ Facebook Twitter Whatsapp Newer Older