- ਅੰਮ੍ਰਿਤਪਾਲ ਕੌਰ ਨੂੰ ਬਣਾਇਆ ਗਿਆ ਇਕਾਈ ਪ੍ਰਧਾਨ -
ਸ੍ਰੀ ਮੁਕਤਸਰ ਸਾਹਿਬ , 8 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਵੱਲੋਂ ਅੱਜ ਪਿੰਡ ਬੱਲੂਆਣਾ ਵਿਖੇ ਮੀਟਿੰਗ ਕੀਤੀ ਗਈ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਨੇ ਉਥੇ ਪੁੱਜੀਆਂ ਔਰਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 12 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਖੇ ਇਸਤਰੀ ਵਿੰਗ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਪੁੱਜਣ ।
ਇਸ ਮੌਕੇ ਸਰਬਜੀਤ ਨਾਲ ਪਿੰਡ ਇਕਾਈ ਦੀ ਚੋਣ ਕਰਵਾ ਕੇ ਅੰਮ੍ਰਿਤਪਾਲ ਕੌਰ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ ਤੇ ਹੋਰ ਔਰਤਾਂ ਨੂੰ ਕਮੇਟੀ ਮੈਂਬਰ ਬਣਾਇਆ ਗਿਆ ।
ਇਸ ਮੌਕੇ ਜਸਵੀਰ ਕੌਰ , ਬਲਜੀਤ ਕੌਰ , ਜਸਵਿੰਦਰ ਕੌਰ , ਰਾਣੀ ਕੌਰ , ਬਲਜਿੰਦਰ ਕੌਰ , ਬਸੰਤ ਕੌਰ , ਜਸਕਰਨ ਕੌਰ ਤੋਂ ਇਲਾਵਾ ਅੰਮ੍ਰਿਤਪਾਲ ਕੌਰ ਬੱਲੂਆਣਾ ਤੇ ਸਰਪੰਚ ਟਹਿਲ ਸਿੰਘ ਆਦਿ ਮੌਜੂਦ ਸਨ ।