ਸ਼੍ਰੀ ਮੁਕਤਸਰ ਸਾਹਿਬ , 11 ਦਸੰਬਰ (BTTNEWS)- ਅੱਜ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਮਾਡਲ ਟਾਊਨ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਸਲਿਮ ਭਾਈਚਾਰੇ ਨੂੰ ਮਦੀਨਾ ਸ਼ੈੱਡ ਲਾਉਣ ਲਈ 50 ਹਜਾਰ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ. ਇਸ ਦੌਰਾਨ ਓਹਨਾ ਨਾਲ ਧਰਮਿੰਦਰ ਸਿੰਘ ਮਾਡਲ ਟਾਊਨ, ਹਰਮੀਤ ਸਿੰਘ, ਹਰਵਿੰਦਰ ਸਿੰਘ ਪੀਏ ਆਦਿ ਹਾਜਰ ਸਨ. ਇਸ ਦੌਰਾਨ ਮੁਸਲਿਮ ਭਾਈਚਾਰੇ ਨੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਸਹਾਇਤਾ ਰਾਸ਼ੀ ਭੇਂਟ ਕਰਨ ਲਾਏ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਰੋਜ਼ੀ ਬਰਕੰਦੀ ਨੂੰ ਵਿਸ਼ਵਾਸ਼ ਦਿਵਾਇਆ ਕਿ ਸਮੂਹ ਮੁਸਲਿਮ ਭਾਈਚਾਰਾ ਓਹਨਾ ਦੇ ਮੋਢੇ ਨਾਲ ਮੋੜਾ ਲਾ ਕੇ ਖੜਾ ਹੈ. ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮੂਹ ਮੁਸਲਿਮ ਭਾਈਚਾਰਾ ਹਾਜਰ ਸੀ |
ਰੋਜ਼ੀ ਬਰਕੰਦੀ ਵੱਲੋਂ ਮਦੀਨਾ ਸ਼ੈੱਡ ਲਈ 50 ਹਜਾਰ ਦੀ ਸਹਾਇਤਾ ਰਾਸ਼ੀ ਭੇਂਟ
December 11, 2023
0