ਸ੍ਰੀ ਮੁਕਤਸਰ ਸਾਹਿਬ, 01 ਦਸੰਬਰ (BTTNEWS)- ਸਥਾਨਕ ਬੇਦੀ ਨਿਊਜ ਏਜੰਸੀ ਦੇ ਮਾਲਕ ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵਕ ਹਰਮੁਹਿੰਦਰ ਸਿੰਘ ਬੇਦੀ ਦੇ ਸਤਿਕਾਰ ਯੋਗ ਮਾਤਾ ਜੀ ਸ੍ਰੀਮਤੀ ਰਾਜ ਬੇਦੀ ਧਰਮ ਪਤਨੀ ਸਵ: ਮੰਗਲ ਸਿੰਘ ਬੇਦੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।
ਸ੍ਰੀਮਤੀ ਬੇਦੀ ਦੀ ਮੌਤ ’ਤੇ ਸਮਾਜ ਦੇ ਭਲੇ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਰਾਜਿੰਦਰ ਖੁਰਾਣਾ, ਸਾਹਿਲ ਕੁਮਾਰ ਹੈਪੀ, ਜਗਦੀਸ਼ ਧਵਾਲ, ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ, ਪ੍ਰਸ਼ੋਤਮ ਗਿਰਧਰ, ਸੰਜੀਵ ਮਿੱਡਾ, ਡਾ. ਜਸਵਿੰਦਰ ਸਿੰਘ ਅਤੇ ਗੁਰਪਾਲ ਪਾਲੀ ਸਮੇਤ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਸਵ: ਇੰਜ. ਬੇਦੀ ਨੇ ਆਪਣੇ ਪਰਿਵਾਰ ਨੂੰ ਉੱਚ ਸੰਸਕਾਰ ਦੇ ਕੇ ਸਮਾਜ ਵਿਚ ਸਨਮਾਨ ਯੋਗ ਸਥਾਨ ਦਿਵਾਉਣ ਵਿਚ ਮਹੱਤਵ ਪੂਰਨ ਰੋਲ ਅਦਾ ਕੀਤਾ ਹੈ। ਸਵ: ਰਾਜ ਬੇਦੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 02 ਦਸੰਬਰ ਸ਼ਨੀਵਾਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ।